DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Moscow ਦੇ Restaurant ’ਚ Bomb Blast, 3 dead

ਮ੍ਰਿਤਕਾਂ ’ਚ ਬੰਬਾਰ ਮਹਿਲਾ ਵੀ ਸ਼ਾਮਲ; ਮੇਅਰ ਵੱਲੋਂ ਦਹਿਸ਼ਤੀ ਹਮਲੇ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਮਾਸਕੋ ਦੇ ਰੈਸਟੋਰੈਂਟ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀ। ਫੋਟੋ: ਪੀਟੀਆਈ
Advertisement

ਰੂਸ ਦੀ ਰਾਜਧਾਨੀ ਮਾਸਕੋ ਦੇ ਇੱਕ ਰੈਸਟੋਰੈਂਟ ’ਚ ਬੰਬ ਧਮਾਕੇ ਦੌਰਾਨ ਮਹਿਲਾ ਸਮੇਤ ਤਿੰਨ ਵਿਅਕਤੀ ਮਾਰੇ ਗਏ। ਰੂਸੀ ਸਰਕਾਰੀ ਖ਼ਬਰ ਏਜੰਸੀ ਆਰ ਆਈ ਏ ਨੋਵੋਸਤੀ ਦੇ ਹਵਾਲੇ ਨਾਲ ਕੌਮੀ ਅਤਿਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਧਮਾਕੇ ’ਚ 21 ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਧਮਾਕਾ ਸ਼ਨਿੱਚਰਵਾਰ ਨੂੰ ਮਾਸਕੋ ਦੇ ਕੁਦਰਿਨਸਕਾਯਾ ਸਕੁਏਅਰ ’ਚ ਰੈਸਟੋਰੈਂਟ ਦੇ ਬਾਹਰ ਹੋਇਆ।

ਖ਼ਬਰ ਏਜੰਸੀ ਮੁਤਾਬਕ ਰੈਸਤਰਾਂ ’ਚ ਧਮਾਕਾਖ਼ੇਜ਼ ਸਮੱਗਰੀ ਲੈ ਕੇ ਪਹੁੰਚੀ ਮਹਿਲਾ ਵੀ ਧਮਾਕੇ ਦੌਰਾਨ ਮਾਰੀ ਗਈ। ਜਾਣਕਾਰੀ ਮੁਤਾਬਕ ਮਹਿਲਾ ਰੈਸਟੋਰੈਂਟ ਅੰਦਰ ਧਮਾਕਾਖੇਜ਼ ਸਮੱਗਰੀ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸੁਰੱਖਿਆ ਕਰਮੀ ਨੇ ਉਸ ਨੂੰ ਬਾਹਰ ਹੀ ਰੋਕ ਦਿੱਤਾ। ਇਸ ਦੌਰਾਨ ਧਮਾਕਾ ਹੋ ਗਿਆ ਜਿਸ ’ਚ ਸੁਰੱਖਿਆ ਕਰਮੀ ਅਤੇ ਇੱਕ ਹੋਰ ਵਿਅਕਤੀ ਮਾਰਿਆ ਗਿਆ। ਮਾਸਕੋ ਜਾਂਚ ਕਮੇਟੀ ਨੇ ਕਿਹਾ ਕਿ ਹਮਲੇ ਦੀ ਹਾਲੇ ਪੜਤਾਲ ਕੀਤੀ ਜਾ ਰਹੀ ਹੈ। ਉੱਧਰ, ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਰੈਸਟੋਰੈਂਟ ’ਚ ਹੋਏ ਬੰਬ ਹਮਲੇ ਨੂੰ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਉਸ ਨੇ ਹਮਲੇ ਲਈ ਜ਼ਿੰਮੇਵਾਰ ਜਥੇਬੰਦੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜ਼ਖ਼ਮੀਆਂ ਦਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।

Advertisement

Advertisement
Advertisement
×