ਬਾਇਡਨ ਨੂੰ ਭਾਰਤ ’ਤੇ ਪਾਬੰਦੀਆਂ ਨਾ ਲਾਉਣ ਦੀ ਅਪੀਲ

ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ ਦਾ ਮਾਮਲਾ; ਰਸੂਖ਼ਵਾਨ ਸੈਨੇਟਰਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਬਾਇਡਨ ਨੂੰ ਭਾਰਤ ’ਤੇ ਪਾਬੰਦੀਆਂ ਨਾ ਲਾਉਣ ਦੀ ਅਪੀਲ

ਵਾਸ਼ਿੰਗਟਨ, 27 ਅਕਤੂਬਰ

ਅਮਰੀਕਾ ਦੇ ਦੋ ਰਸੂਖ਼ਵਾਨ ਸੈਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕੀਤੀ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ ਲਈ ਭਾਰਤ ਉਤੇ ਇਕ ਵਿਸ਼ੇਸ਼ ਐਕਟ ਤਹਿਤ ਪਾਬੰਦੀਆਂ ਨਾ ਲਾਈਆਂ ਜਾਣ। ਬਾਇਡਨ ਨੂੰ ਲਿਖੇ ਇਕ ਪੱਤਰ ਵਿਚ ਸੈਨੇਟਰ ਮਾਰਕ ਵਾਰਨਰ (ਡੈਮੋਕ੍ਰੈਟ) ਤੇ ਜੌਹਨ ਕੋਰਨਿਨ (ਰਿਪਬਲਿਕਨ) ਨੇ ਅਪੀਲ ਕੀਤੀ ਹੈ ਕਿ ਰਾਸ਼ਟਰਪਤੀ ਭਾਰਤ ਨੂੰ ਕੌਮੀ ਹਿੱਤ ਵਿਚ ਛੋਟ ਦੇਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਉਂਕਿ ‘ਕਾਟਸਾ’ ਐਕਤ ਤਹਿਤ ਇਹ ਅਮਰੀਕਾ ਦੇ ਕੌਮੀ ਹਿੱਤ ਵਿਚ ਹੋਵੇਗਾ। ਰਾਸ਼ਟਰਪਤੀ ਨੂੰ ਕਾਂਗਰਸ ਨੇ ਇਹ ਅਧਿਕਾਰ ਦਿੱਤਾ ਹੋਇਆ ਹੈ। ਦੱਸਣਯੋਗ ਹੈ ਕਿ ਵਾਰਨਰ ਇੰਟੈਲੀਜੈਂਸ ਬਾਰੇ ਸੈਨੇਟ ਦੀ ਕਮੇਟੀ ਦੇ ਚੇਅਰਮੈਨ ਹਨ ਜਦਕਿ ਕੋਰਨਿਨ ਜੀਓਪੀ ਵਿਪ੍ਹ ਹਨ। ਦੋਵੇਂ ਭਾਰਤ ਬਾਰੇ ਕਾਕਸ ਵਿਚ ਵੀ ਹਨ। ਸੈਨੇਟਰਾਂ ਨੇ ਕਿਹਾ ਕਿ ਉਹ ਵੀ ਭਾਰਤ ਵੱਲੋਂ ਰੂਸ ਤੋਂ ਕੀਤੀ ਖ਼ਰੀਦ ਬਾਰੇ ਚਿੰਤਤ ਹਨ ਜਦਕਿ ਵਿਕਰੀ ਹੌਲੀ-ਹੌਲੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸੀ ਉਪਕਰਨਾਂ ਦੀ ਖ਼ਰੀਦ ਬਾਰੇ ਭਾਰਤ ਨਾਲ ਗੱਲ ਕਰ ਕੇ ਆਪਣੇ ਫ਼ਿਕਰ ਜ਼ਾਹਿਰ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਅਕਤੂਬਰ 2018 ਵਿਚ ਰੂਸ ਨਾਲ ਪੰਜ ਅਰਬ ਡਾਲਰ ਦਾ ਸੌਦਾ ਕੀਤਾ ਸੀ। ਐੱਸ-400 ਮਿਜ਼ਾਈਲ ਢਾਂਚੇ ਦੇ ਪੰਜ ਯੂਨਿਟ ਖ਼ਰੀਦੇ ਜਾਣੇ ਹਨ। ਐੱਸ-400 ਰੂਸ ਦਾ ਸਭ ਤੋਂ ਵੱਧ ਵਿਕਸਿਤ ਲੰਮੀ ਮਾਰ ਕਰਨ ਵਾਲਾ ਮਿਜ਼ਾਈਲ ਸਿਸਟਮ ਹੈ। ‘ਕਾਟਸਾ’ ਕਾਨੂੰਨ ਅਮਰੀਕਾ ਵੱਲੋਂ ਰੂਸ ਤੋਂ ਹਥਿਆਰ ਖ਼ਰੀਦਣ ਵਾਲੇ ਮੁਲਕਾਂ ਲਈ ਬਣਾਇਆ ਗਿਆ ਹੈ। ਇਹ 2014 ਵਿਚ ਰੂਸ ਵੱਲੋਂ ਕਰੀਮੀਆ ਦੇ ਰਲੇਵੇਂ ਤੇ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਦਖ਼ਲ ਦੇਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਹੋਂਦ ਵਿਚ ਆਇਆ ਸੀ। -ਪੀਟੀਆਈ

ਨਿਕੀ ਹੇਲੀ ਵੱਲੋਂ ਭਾਰਤ-ਅਮਰੀਕਾ ਨੂੰ ਗੱਠਜੋੜ ਮਜ਼ਬੂਤ ਕਰਨ ਦਾ ਸੱਦਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਨਿਕੀ ਹੇਲੀ ਤੇ ਤਾਕਤਵਰ ਰਿਪਬਲਿਕਨ ਸੰਸਦ ਮੈਂਬਰ ਮਾਈਕ ਵਾਲਟਜ਼ ਨੇ ਭਾਰਤ ਤੇ ਅਮਰੀਕਾ ਨੂੰ ਗੱਠਜੋੜ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਹਮਲਾਵਰ ਰਵੱਈਏ ਨਾਲ ਇਸੇ ਤਰ੍ਹਾਂ ਆਪਣੀ ਤਾਕਤ ਵਿਚ ਵਾਧਾ ਕਰ ਕੇ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਪਾਨ ਤੇ ਆਸਟਰੇਲੀਆ ਵੀ ਇਸ ਗੱਠਜੋੜ ਵਿਚ ਅਹਿਮ ਭਾਈਵਾਲ ਹਨ। ਦੋਵਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫ਼ੌਜ ਦੇ ਜਾਣ ਮਗਰੋਂ ਹੁਣ ਭਾਰਤ ਹੀ ਹੈ ਜੋ ਉੱਥੋਂ ਦੀ ਸਥਿਤੀ ਉਤੇ ਬਾਰੀਕੀ ਨਾਲ ਨਿਗ੍ਹਾ ਰੱਖ ਸਕਦਾ ਹੈ। -ਪੀਟੀਆਈ

ਰੂਸੀ ਉਪਕਰਨਾਂ ਤੋਂ ਬਿਨਾਂ ਭਾਰਤੀ ਫ਼ੌਜ ਦਾ ਨਹੀਂ ਸਰ ਸਕਦਾ: ਰਿਪੋਰਟ

ਵਾਸ਼ਿੰਗਟਨ: ਅਮਰੀਕਾ ਦੀ ਇਕ ਕਾਂਗਰੈਸ਼ਨਲ ਖੋਜ ਸੇਵਾ (ਸੀਆਰਐੱਸ) ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਦਾ ਰੂਸੀ ਉਪਕਰਨਾਂ ਦੀ ਸਪਲਾਈ ਬਿਨਾਂ ਨਹੀਂ ਸਰ ਸਕਦਾ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਭਾਰਤ ਹਾਲਾਂਕਿ ਇਸ ਮਾਮਲੇ ਵਿਚ ਰੂਸ ਉਤੇ ਪਹਿਲਾਂ ਜਿੰਨਾ ਨਿਰਭਰ ਨਹੀਂ ਹੈ ਪਰ ਨੇੜ ਭਵਿੱਖ ਵਿਚ ਰੂਸੀ ਮਦਦ ਤੋਂ ਬਿਨਾਂ ਭਾਰਤੀ ਫ਼ੌਜ ਅਸਰਦਾਰ ਢੰਗ ਨਾਲ ਕੰਮ ਨਹੀਂ ਕਰ ਸਕਦੀ। ਇਕ ਗਰਾਫ਼ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਰੂਸ ਤੋਂ ਭਾਰਤ ਹਥਿਆਰ ਘੱਟ ਖ਼ਰੀਦ ਰਿਹਾ ਹੈ। ਭਾਰਤ ਨੇ ਰੂਸ ਤੋਂ ਜਿਹੜਾ ਐੱਸ-400 ਮਿਜ਼ਾਈਲ ਢਾਂਚਾ ਖਰੀਦਿਆ ਹੈ, ਉਸ ਦੀ ਸਪਲਾਈ 2021 ਦੇ ਅਖੀਰ ਵਿਚ ਹੋਵੇਗੀ। ਸੀਆਰਐੱਸ ਰਿਪੋਰਟ ਵਿਚ ਦਰਜ ਹੈ ਕਿ ਭਾਰਤ ਹਥਿਆਰਾਂ ਦੀ ਜਿੰਨੀ ਦਰਾਮਦ ਕਰਦਾ ਹੈ, ਉਸ ਵਿਚ 62 ਪ੍ਰਤੀਸ਼ਤ ਰੂਸੀ ਹਨ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਤੇ ਹਵਾਈ ਸੈਨਾ ਕੋਲ ਜ਼ਿਆਦਾਤਰ ਜਹਾਜ਼, ਪਣਡੁੱਬੀਆਂ ਰੂਸੀ ਹੀ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All