Basant Kumar Meghwal ਨੇ High Jump ਵਿੱਚ ਰਚਿਆ ਇਤਿਹਾਸ, ਜਿੱਤਿਆ Silver Medal
ਆਲਮੀ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਨਾਲ ਸਬੰਧਤ 19 ਸਾਲਾ ਬਸੰਤ ਕੁਮਾਰ ਮੇਘਵਾਲ ਨੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ 2.21 ਮੀਟਰ ਦੀ ਛਾਲ...
ਆਲਮੀ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਨਾਲ ਸਬੰਧਤ 19 ਸਾਲਾ ਬਸੰਤ ਕੁਮਾਰ ਮੇਘਵਾਲ ਨੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ 2.21 ਮੀਟਰ ਦੀ ਛਾਲ ਮਾਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਜਲ ਸੈਨਾ ਵੱਲੋਂ ਖੇਡਣ ਵਾਲਾ ਬਸੰਤ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਇਹ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਅਲਜੀਰੀਆ ਦੇ ਯੂਨਸ ਅਯਾਚੀ ਨੇ ਸੋਨੇ ਅਤੇ ਬਰਤਾਨੀਆ ਦੇ ਓਟਿਸ ਪੂਲ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਤਿੰਨਾਂ ਖਿਡਾਰੀਆਂ ਨੇ 2.21 ਮੀਟਰ ਦੀ ਛਾਲ ਮਾਰੀ ਸੀ, ਪਰ ਅਯਾਚੀ ਨੇ ਪਹਿਲੀ ਕੋਸ਼ਿਸ਼ ਅਤੇ ਬਸੰਤ ਨੇ ਦੂਜੀ ਕੋਸ਼ਿਸ਼ ਵਿੱਚ ਇਹ ਉਚਾਈ ਪਾਰ ਕੀਤੀ, ਜਿਸ ਤਹਿਤ ਇਹ ਸਥਾਨ ਤੈਅ ਕੀਤੇ ਗਏ। ਸਾਬਕਾ ਕੌਮੀ ਰਿਕਾਰਡ ਹੋਲਡਰ ਸਹਾਨਾ ਕੁਮਾਰੀ ਤੋਂ ਸਿਖਲਾਈ ਲੈਣ ਵਾਲੇ ਬਸੰਤ ਨੇ ਇਸ ਸੀਜ਼ਨ ਵਿੱਚ ਆਪਣੇ ਪ੍ਰਦਰਸ਼ਨ ਵਿੱਚ 10 ਸੈਂਟੀਮੀਟਰ ਦਾ ਵੱਡਾ ਸੁਧਾਰ ਕੀਤਾ ਹੈ। ਦੂਜੇ ਪਾਸੇ 18 ਸਾਲਾ ਸ਼ਾਹਨਵਾਜ਼ ਖ਼ਾਨ ਨੇ ਪੁਰਸ਼ਾਂ ਦੇ ਲੰਮੀ ਛਾਲ ਮੁਕਾਬਲੇ ਵਿੱਚ 7.84 ਮੀਟਰ ਦੀ ਛਾਲ ਮਾਰ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਵਿੱਚ ਇਟਲੀ ਦੇ ਦਾਨੀਏਲ ਇੰਜ਼ੋਲੀ (7.97 ਮੀਟਰ) ਨੇ ਸੋਨੇ ਅਤੇ ਆਸਟਰੇਲੀਆ ਦੇ ਮੇਸਨ ਮੈਕਗ੍ਰੋਡਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਵਿੱਚ ਖੇਡਣ ਵਾਲਾ ਦੂਜਾ ਭਾਰਤੀ ਜਿਤਿਨ ਅਰਜੁਨ 7.59 ਮੀਟਰ ਦੀ ਛਾਲ ਨਾਲ 8ਵੇਂ ਸਥਾਨ ’ਤੇ ਰਿਹਾ।

