ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਤੇ 10 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸ ਵਿੱਚ ਦੋਸ਼ ਆਇਦ

ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਤੇ 10 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸ ਵਿੱਚ ਦੋਸ਼ ਆਇਦ

ਢਾਕਾ, 13 ਅਗਸਤ

ਢਾਕਾ ਦੀ ਇੱਕ ਅਦਾਲਤ ਵਲੋਂ ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਸੁਰੇਂਦਰ ਕੁਮਾਰ ਸਿਨਹਾ ਅਤੇ 10 ਹੋਰਾਂ ਖ਼ਿਲਾਫ਼ ਬੈਂਕ ਦੇ ਚਾਰ ਕਰੋੜ ਟਕੇ ਦੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਢਾਕਾ ਦੀ ਇੱਕ ਹੋਰ ਅਦਾਲਤ ਵਲੋਂ ਸੱਤ ਮਹੀਨੇ ਪਹਿਲਾਂ 69 ਵਰ੍ਹਿਆਂ ਦੇ ਸਾਬਕਾ ਚੀਫ ਜਸਟਿਸ, ਜੋ ਅਮਰੀਕਾ ਰਹਿੰਦੇ ਹਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵਲੋਂ ਆਪਣੀ ਚਾਰਜਸ਼ੀਟ ਵਿੱਚ ‘ਭਗੌੜਾ’ ਐਲਾਨੇ ਗਏ ਹਨ, ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਸਨ। ਢਾਕਾ ਵਿੱਚ ਸਰਕਾਰੀ ਵਕੀਲ ਨੇ ਦੱਸਿਆ, ‘‘ਅਦਾਲਤ ਵਲੋਂ ਅੱਜ ਐੱਸ.ਕੇ. ਸਿਨਹਾ ਅਤੇ 10 ਹੋਰਾਂ ਖ਼ਿਲਾਫ਼ ਦੋਸ਼ ਅਾਇਦ ਕੀਤੇ ਗਏ, ਜਿਸ ਨਾਲ ਫਾਰਮਰਜ਼ ਬੈਂਕ ਘੁਟਾਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ।’’ ਊਨ੍ਹਾਂ ਦੱਸਿਆ ਕਿ ਕੇਸ ਦੇ ਛੇ ਮੁਲਜ਼ਮ ਬੈਂਕ ਦੇ ਸਾਬਕਾ ਅਧਿਕਾਰੀ ਹਨ ਜਦਕਿ ਬਾਕੀ ਸਿਨਹਾ ਦੇ ਸਾਥੀ ਹਨ। ਅਦਾਲਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਜੱਜ ਸ਼ੇਖ਼ ਨਜ਼ਮੁਲ ਆਲਮ ਨੇ ਦੋਸ਼ ਪੜ੍ਹੇ ਅਤੇ ਕੇਸ ਦੀ ਅਗਲੀ ਸੁਣਵਾਈ 18 ਅਗਸਤ ਲਈ ਨਿਰਧਾਰਿਤ ਕੀਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All