Bangladesh: ਸੁਰਮਾ ਦਰਿਆ ਕੰਢੇ ਵਿਕਾਸ ਪ੍ਰਾਜੈਕਟ ਦੀ ਸ਼ੁਰੂਆਤ
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਅੱਜ ਸਿਲਹਟ ਜ਼ਿਲ੍ਹੇ ਵਿੱਚ ਸੁਰਮਾ ਦਰਿਆ ਦੇ ਕੰਢੇ ਰਿਵਰਫਰੰਟ ਵਿਕਾਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਸਰਕਾਰੀ ਨਿਊਜ਼ ਏਜੰਸੀ ਬੰਗਲਾਦੇਸ਼ ਸੰਵਾਦ ਸੰਸਥਾ ਦੀ ਖ਼ਬਰ ਮੁਤਾਬਕ, ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹੜ੍ਹ ਸੁਰੱਖਿਆ ਲਈ ਬੁਨਿਆਦੀ ਢਾਂਚਾ...
Advertisement
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਅੱਜ ਸਿਲਹਟ ਜ਼ਿਲ੍ਹੇ ਵਿੱਚ ਸੁਰਮਾ ਦਰਿਆ ਦੇ ਕੰਢੇ ਰਿਵਰਫਰੰਟ ਵਿਕਾਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਸਰਕਾਰੀ ਨਿਊਜ਼ ਏਜੰਸੀ ਬੰਗਲਾਦੇਸ਼ ਸੰਵਾਦ ਸੰਸਥਾ ਦੀ ਖ਼ਬਰ ਮੁਤਾਬਕ, ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹੜ੍ਹ ਸੁਰੱਖਿਆ ਲਈ ਬੁਨਿਆਦੀ ਢਾਂਚਾ ਤਿਆਰ ਕਰਨਾ ਅਤੇ ਸੁੰਦਰੀਕਰਨ ਦੇ ਉਪਾਵਾਂ ਰਾਹੀਂ ਦਰਿਆ ਦੇ ਕੰਢਿਆਂ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰਾਜੈਕਟ ਦਰਿਆ ਕੰਢੇ ਵੱਸੇ ਖੇਤਰਾਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਸਰਕਾਰੀ ਯਤਨਾਂ ਦਾ ਹਿੱਸਾ ਹੈ। ਇਸ ਦਾ ਮਕਸਦ ਖ਼ਾਸ ਕਰ ਕੇ ਮੌਨਸੂਨ ਦੌਰਾਨ ਗੰਗਾ-ਬ੍ਰਹਮਪੁੱਤਰ ਡੈਲਟਾ ਖੇਤਰ ਵਿੱਚ ਹੜ੍ਹਾਂ ਕਾਰਨ ਹੋਣ ਵਾਲੇ ਭਾਰੀ ਨੁਕਸਾਨ ਨੂੰ ਘਟਾਉਣਾ ਹੈ। ਯੂਨੀਸੈੱਫ ਦੀ 2024 ਦੀ ਰਿਪੋਰਟ ਅਨੁਸਾਰ, ਸਿਲਹਟ ਡਿਵੀਜ਼ਨ ਵਿੱਚ ਆਏ ਅਚਾਨਕ ਹੜ੍ਹਾਂ ਨੇ 20 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। 51,000 ਤੋਂ ਵੱਧ ਲੋਕਾਂ ਨੂੰ ਰੈਣ ਬਸੇਰਿਆਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਸੀ।
Advertisement
Advertisement
×

