ਬੰਗਲਾਦੇਸ਼: ਜਮਾਤ-ਏ-ਇਸਲਾਮੀ ਦੀ ਰਜਿਸਟ੍ਰੇਸ਼ਨ ਬਹਾਲ
ਢਾਕਾ, 25 ਜੂਨ ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਸੱਜੇ-ਪੱਖੀ ਜਮਾਤ-ਏ-ਇਸਲਾਮੀ ਪਾਰਟੀ ਦੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਬਹਾਲ ਕਰ ਦਿੱਤਾ ਹੈ। ‘ਬੰਗਲਾਦੇਸ਼ ਸੰਵਾਦ ਸੰਸਥਾ’ ਦੀ ਰਿਪੋਰਟ ਅਨੁਸਾਰ ਇਹ ਐਲਾਨ ਬੀਤੇ ਦਿਨ ਕਮਿਸ਼ਨ ਦੇ ਸੀਨੀਅਰ ਸਕੱਤਰ ਅਖ਼ਤਰ ਅਹਿਮਦ ਦੇ ਦਸਤਖਤ ਵਾਲੇ ਗਜ਼ਟ...
Advertisement
ਢਾਕਾ, 25 ਜੂਨ
ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਸੱਜੇ-ਪੱਖੀ ਜਮਾਤ-ਏ-ਇਸਲਾਮੀ ਪਾਰਟੀ ਦੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਬਹਾਲ ਕਰ ਦਿੱਤਾ ਹੈ। ‘ਬੰਗਲਾਦੇਸ਼ ਸੰਵਾਦ ਸੰਸਥਾ’ ਦੀ ਰਿਪੋਰਟ ਅਨੁਸਾਰ ਇਹ ਐਲਾਨ ਬੀਤੇ ਦਿਨ ਕਮਿਸ਼ਨ ਦੇ ਸੀਨੀਅਰ ਸਕੱਤਰ ਅਖ਼ਤਰ ਅਹਿਮਦ ਦੇ ਦਸਤਖਤ ਵਾਲੇ ਗਜ਼ਟ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਹੈ। ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਪਹਿਲੀ ਜੂਨ ਨੂੰ ਚੋਣ ਕਮਿਸ਼ਨ ਨੂੰ ਜਮਾਤ-ਏ-ਇਸਲਾਮੀ ਪਾਰਟੀ ਦੀ ਰਜਿਸਟ੍ਰੇਸ਼ਨ ਬਹਾਲ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦਾ ਇਹ ਫੈ਼ਸਲਾ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੱਲੋਂ ਪਾਰਟੀ ਤੋਂ ਪਾਬੰਦੀ ਹਟਾਉਣ ਤੋਂ ਲਗਪਗ ਅੱਠ ਮਹੀਨੇ ਬਾਅਦ ਆਇਆ ਹੈ। -ਪੀਟੀਆਈ
Advertisement
Advertisement