
ਢਾਕਾ, 25 ਸਤੰਬਰ
ਬੰਗਲਾਦੇਸ਼ ਦੇ ਉੱਤਰੀ ਜ਼ਿਲ੍ਹੇ ਪੰਚਗੜ੍ਹ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 24 ਜਣਿਆਂ ਦੀ ਮੌਤ ਹੋ ਗਈ। ਢਾਕਾ ਟ੍ਰਿਬਿਊਨ ਮੁਤਾਬਕ ਘੱਟੋ-ਘੱਟ ਦੋ ਦਰਜਨ ਦੇ ਕਰੀਬ ਲੋਕ ਹਾਲੇ ਵੀ ਲਾਪਤਾ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਪੰਚਗੜ੍ਹ ਦੇ ਡਿਪਟੀ ਕਮਿਸ਼ਨਰ ਜਹੀਰੁਲ ਇਸਲਾਮ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਟਨਾ ਅੱਜ ਮਰੀਆ ਯੂਨੀਅਨ ਦੇ ਆਉਲੀਆ ਘਾਟ ’ਤੇ ਵਾਪਰੀ। ਇਸ ਮੌਕੇ ਢਾਕਾ ਤੋਂ ਗੋਤਾਖੋਰਾਂ ਦੀ ਟੀਮ ਨੂੰ ਸੱਦਿਆ ਗਿਆ ਹੈ ਤਾਂ ਕਿ ਡੁੱਬੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਸਕੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ