ਆਸਟਰੇਲੀਆ ਵਿੱਚ ਦੁਨੀਆ ਦੀਆਂ ਵੱਡੀਆਂ ਮਸਨੂਈ ਬੁੱਧੀ (ਏਆਈ) ਕੰਪਨੀਆਂ ਦਾ ਨਿਵੇਸ਼ ਲਿਆਉਣ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਅਤੇ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਵਿਚਾਲੇ ਗੱਲਬਾਤ ਤੇਜ਼ ਹੋ ਗਈ ਹੈ।
ਦੋਵਾਂ ਆਗੂਆਂ ਦੀ ਸੰਸਦ ਭਵਨ ਵਿੱਚ ਹੋਈ ਮੁਲਾਕਾਤ ਦੌਰਾਨ ਕਾਪੀਰਾਈਟ ਕਾਨੂੰਨਾਂ ਵਿੱਚ ਤਬਦੀਲੀਆਂ ਬਾਰੇ ਚਰਚਾ ਹੋਈ। ਏਆਈ ਕੰਪਨੀ ਐਂਥਰੋਪਿਕ ਦਾ ਦਾਅਵਾ ਹੈ ਕਿ ਮੌਜੂਦਾ ਕਾਨੂੰਨ ਆਸਟਰੇਲੀਆ ਵਿੱਚ ਨਿਵੇਸ਼ ਰੋਕ ਰਹੇ ਹਨ। ਹਾਲਾਂਕਿ ਗ੍ਰੀਨਜ਼ ਅਤੇ ਆਜ਼ਾਦ ਸੈਨੇਟਰ ਡੇਵਿਡ ਪੋਕੌਕ ਨੇ ਰਚਨਾਕਾਰਾਂ ਨੂੰ ਉਨ੍ਹਾਂ ਦੀ ਸਮੱਗਰੀ ਵਰਤਣ ਬਦਲੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇੱਥੇ ਜ਼ਿਕਰਯੋਗ ਹੋਵੇਗਾ ਕਿ ਦੁਨੀਆ ਵਿੱਚ ਏਆਈ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਾਲ ਵਿੱਚ ਹੀ ਇਸ ਖੇਤਰ ’ਤੇ ਵਿਸ਼ਵਵਿਆਪੀ ਖਰਚ 2.67 ਟ੍ਰਿਲੀਅਨ ਅਮਰੀਕੀ ਡਾਲਰ, ਭਾਵ ਲਗਪਗ 245.6 ਲੱਖ ਕਰੋੜ ਭਾਰਤੀ ਰੁਪਏ ਹੋਣ ਦਾ ਅਨੁਮਾਨ ਹੈ।
ਦੂਜੇ ਪਾਸੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਅਗਲੇ 12 ਮਹੀਨੇ ਆਰਥਿਕ ਪੱਖੋਂ ਮੁਸ਼ਕਲ ਹੋਣ ਦੀ ਚਿਤਾਵਨੀ ਦਿੱਤੀ ਹੈ। ਤਾਜ਼ਾ ਸਰਵੇਖਣ ਅਨੁਸਾਰ ਵਨ ਨੇਸ਼ਨ ਪਾਰਟੀ ਪ੍ਰਮੁੱਖ ਪੌਲੀਨ ਹੈਨਸਨ ਵਿਰੋਧੀ ਗੱਠਜੋੜ ਨੂੰ ਪਛਾੜਦਿਆਂ ਲੇਬਰ ਤੋਂ ਸਿਰਫ਼ ਚਾਰ ਫ਼ੀਸਦੀ ਅੰਕ ਪਿੱਛੇ ਹੈ। ਇਸੇ ਦੌਰਾਨ ਸਰਕਾਰ ਟਰੱਸਟਾਂ ਉੱਤੇ 30 ਫ਼ੀਸਦੀ ਟੈਕਸ ਲਾਉਣ ਦਾ ਪ੍ਰਸਤਾਵ ਵੀ ਸੰਸਦ ਵਿੱਚ ਪੇਸ਼ ਕਰ ਰਹੀ ਹੈ।
Advertisement
Advertisement
Advertisement
×

