DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia ਨੇ Ukraine ਦੀ ਹੁਣ ਤੱਕ ਦੋ Billion Dollar ਦੀ ਮਦਦ ਕੀਤੀ

ਹੁਣ ਚਾਲਕ ਰਹਿਤ ਜੰਗੀ ਵਾਹਨ ਦੇਣ ਦੀ ਤਿਆਰੀ

  • fb
  • twitter
  • whatsapp
  • whatsapp
featured-img featured-img
ਆਸਟਰੇਲੀਆ ਵੱਲੋਂ ਯੂਕਰੇਨ ਜੰਗ ਲਈ ਬਿਨਾਂ ਚਾਲਕ ਦੇ ਚੱਲਣ ਵਾਲਾ ਆਧੁਨਿਕ ਵਾਹਨ।
Advertisement

ਰੂਸ-ਯੂਕਰੇਨ ਜੰਗ ਵਿੱਚ ਆਸਟਰੇਲੀਆ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਆਸਟਰੇਲਿਆਈ ਸਰਕਾਰ ਮੁਤਾਬਕ ਹੁਣ ਤੱਕ ਯੂਕਰੇਨ ਲਈ ਕੁੱਲ ਮਦਦ ਲਗਪਗ 1.9 ਅਰਬ ਆਸਟਰੇਲਿਆਈ ਡਾਲਰ ਹੋ ਚੁੱਕੀ ਹੈ, ਜਿਸ ਵਿੱਚ 1.6 ਅਰਬ ਡਾਲਰ ਤੋਂ ਵੱਧ ਫ਼ੌਜੀ ਇਮਦਾਦ ਸ਼ਾਮਲ ਹੈ। ਸਤੰਬਰ ਵਿੱਚ ਸਰਕਾਰ ਨੇ ਹੋਰ 6 ਕਰੋੜ ਡਾਲਰ ਦਾ ਪੈਕੇਜ ਦਿੱਤਾ, ਜਿਸ ਵਿੱਚ 4.5 ਕਰੋੜ ਡਾਲਰ ਦਾ ਫ਼ੌਜੀ ਸਾਮਾਨ ਵੀ ਸ਼ਾਮਲ ਹੈ। ਆਸਟਰੇਲੀਆ ਪਹਿਲਾਂ ਹੀ 120 ਬੁਸ਼ਮਾਸਟਰ, 56 ਐੱਮ-113 ਬਖ਼ਤਰਬੰਦ ਵਾਹਨ, 28 ਦਰਮਿਆਨੇ ਟਰੱਕ ਅਤੇ 49 ਐੱਮ-1ਏ-1 ਐਬਰਾਮਜ਼ ਟੈਂਕ ਦੇ ਚੁੱਕਾ ਹੈ। ਇਕੱਲੇ ਐਬਰਾਮਜ਼ ਟੈਂਕਾਂ ਦੀ ਕੀਮਤ ਲਗਪਗ 24.5 ਕਰੋੜ ਡਾਲਰ ਦੱਸੀ ਗਈ ਹੈ। ਆਸਟਰੇਲੀਆ ਸਰਕਾਰ ਹੁਣ ਆਧੁਨਿਕ ਬਲੇਡਹੌਲ ਵਾਹਨ ਭੇਜਣ ਦੀ ਤਿਆਰੀ ਕਰ ਰਹੀ ਹੈ, ਜੋ ਕਿ ਚਾਲਕ ਤੋਂ ਰਹਿਤ ਹੈ। ਇਸ ਦੀ ਸਮਰੱਥਾ ਕਰੀਬ 10 ਟਨ ਤੱਕ ਸਾਮਾਨ ਜਾਂ 20 ਫੁਟ ਦਾ ਕੰਟੇਨਰ ਨਿਰਧਾਰਤ ਸਥਾਨ ’ਤੇ ਪਹੁੰਚਾਉਣ ਦੀ ਹੈ।

Advertisement
Advertisement
×