DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Artificial Intelligence ਨੇ cheating ਦਾ ਸੰਕਟ ਵਧਾਇਆ

ਆਸਟਰੇਲੀਆ ਦੇ ਸਕੂਲਾਂ ’ਚ ਮਸਨੂਈ ਬੌਧਿਕਤਾ (ਏ ਆਈ) ਦੀ ਗ਼ਲਤ ਵਰਤੋਂ ਨਾਲ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਨਿਊ ਸਾਊਥ ਵੇਲਜ਼ ਸੂਬੇ ਵਿੱਚ ਸਰਵੇਖਣ ਅਨੁਸਾਰ ਲਗਪਗ 50 ਫ਼ੀਸਦੀ ਅਧਿਆਪਕਾਂ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨੂੰ ਚੈਟ ਜੀ ਪੀ ਟੀ ਵਰਗੇ...

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਸਕੂਲਾਂ ’ਚ ਮਸਨੂਈ ਬੌਧਿਕਤਾ (ਏ ਆਈ) ਦੀ ਗ਼ਲਤ ਵਰਤੋਂ ਨਾਲ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਨਿਊ ਸਾਊਥ ਵੇਲਜ਼ ਸੂਬੇ ਵਿੱਚ ਸਰਵੇਖਣ ਅਨੁਸਾਰ ਲਗਪਗ 50 ਫ਼ੀਸਦੀ ਅਧਿਆਪਕਾਂ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨੂੰ ਚੈਟ ਜੀ ਪੀ ਟੀ ਵਰਗੇ ਮਸਨੂਈ ਬੌਧਿਕਤਾ ਵਾਲੇ ਟੂਲਾਂ ਦੀ ਮਦਦ ਨਾਲ ਨਕਲ ਕਰਨ ਤੋਂ ਰੋਕਣ ਵਿੱਚ ਅਸਮਰੱਥ ਰਹੇ ਹਨ। ਕਈ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਏ ਆਈ ਨਾਲ ਤਿਆਰ ਕੀਤੇ ਗਏ ਕੰਮ ਨੂੰ ਪਛਾਨਣਾ ਬਹੁਤ ਮੁਸ਼ਕਲ ਜਾਂ ਲਗਪਗ ਅਸੰਭਵ ਬਣ ਗਿਆ ਹੈ। ਸਿੱਖਿਆ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਵਿਦਿਆਰਥੀਆਂ ਦੀ ਸੋਚਣ, ਲਿਖਣ ਅਤੇ ਖ਼ੁਦ ਸਿੱਖਣ ਦੀ ਯੋਗਤਾ ਕਮਜ਼ੋਰ ਹੋ ਸਕਦੀ ਹੈ।

Advertisement
Advertisement
×