ਫ਼ੌਜ ਮੁਖੀ Dheeraj Seth ਚਾਰ ਦਿਨਾਂ ਦੀ ਯਾਤਰਾ 'ਤੇ ਨੇਪਾਲ ਪਹੁੰਚੇ
ਭਾਰਤ ਦੇ ਫ਼ੌਜ ਮੁਖੀ ਜਨਰਲ ਧੀਰਜ ਸੇਠ ਨੇਪਾਲ ਦੇ ਆਪਣੇ ਹਮਰੁਤਬਾ ਜਨਰਲ ਅਸ਼ੋਕ ਰਾਜ ਸਿਗਦੇਲ ਦੇ ਸੱਦੇ 'ਤੇ ਚਾਰ ਦਿਨੀਂ ਅਧਿਕਾਰਤ ਯਾਤਰਾ ਲਈ ਐਤਵਾਰ ਦੁਪਹਿਰ ਨੂੰ ਕਾਠਮਾਂਡੂ ਪਹੁੰਚੇ। ਨੇਪਾਲ ਫ਼ੌਜ ਦੇ ਬੁਲਾਰੇ ਰਾਜਾਰਾਮ ਬਸਨੇਤ ਦੇ ਅਨੁਸਾਰ, ਭਾਰਤ ਦੇ ਫ਼ੌਜ ਮੁਖੀ...
Advertisement
ਭਾਰਤ ਦੇ ਫ਼ੌਜ ਮੁਖੀ ਜਨਰਲ ਧੀਰਜ ਸੇਠ ਨੇਪਾਲ ਦੇ ਆਪਣੇ ਹਮਰੁਤਬਾ ਜਨਰਲ ਅਸ਼ੋਕ ਰਾਜ ਸਿਗਦੇਲ ਦੇ ਸੱਦੇ 'ਤੇ ਚਾਰ ਦਿਨੀਂ ਅਧਿਕਾਰਤ ਯਾਤਰਾ ਲਈ ਐਤਵਾਰ ਦੁਪਹਿਰ ਨੂੰ ਕਾਠਮਾਂਡੂ ਪਹੁੰਚੇ।
ਨੇਪਾਲ ਫ਼ੌਜ ਦੇ ਬੁਲਾਰੇ ਰਾਜਾਰਾਮ ਬਸਨੇਤ ਦੇ ਅਨੁਸਾਰ, ਭਾਰਤ ਦੇ ਫ਼ੌਜ ਮੁਖੀ ਨੂੰ ਨੇਪਾਲ ਫ਼ੌਜ ਵੱਲੋਂ 'ਆਨਰੇਰੀ ਜਨਰਲ' ਦਾ ਖ਼ਿਤਾਬ ਦਿੱਤਾ ਜਾਵੇਗਾ।
Advertisement
ਬੁਲਾਰੇ ਨੇ ਦੱਸਿਆ ਕਿ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਸੋਮਵਾਰ ਨੂੰ ਸ਼ੀਤਲ ਨਿਵਾਸ ਵਿਖੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਜਨਰਲ ਸੇਠ ਨੂੰ ਆਨਰੇਰੀ ਰੈਂਕ ਪ੍ਰਦਾਨ ਕਰਨਗੇ।
Advertisement
ਇਸ ਤੋਂ ਇਲਾਵਾ, ਬਿਮਸਟੇਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲਕਦਮੀ) ਦੇਸ਼ਾਂ ਦੇ ਫ਼ੌਜ ਮੁਖੀ ਸੋਮਵਾਰ ਨੂੰ ਆਪਸੀ ਸਹਿਯੋਗ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨਗੇ।
ਆਨਰੇਰੀ ਰੈਂਕ ਦੇਣ ਦੀ ਇਹ ਪਰੰਪਰਾ 1950 ਤੋਂ ਜਾਰੀ ਹੈ। ਇਸ ਤਹਿਤ ਨੇਪਾਲ ਅਤੇ ਭਾਰਤ ਇੱਕ-ਦੂਜੇ ਦੇ ਫ਼ੌਜ ਮੁਖੀਆਂ ਨੂੰ 'ਜਨਰਲ' ਦਾ ਆਨਰੇਰੀ ਰੈਂਕ ਦਿੰਦੇ ਹਨ।
Advertisement
×

