DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ’ਚ ਹੋਣ ਵਾਲੇ ਬਰਿਕਸ ਸੰਮੇਲਨ ਵਿੱਚ ਲੈਣਗੇ ਹਿੱਸਾ Antonio Guterres

12-13 ਨੂੰ ਭਾਰਤ ਮੰਡਪਮ ਵਿੱਚ 18ਵੇਂ ਬਰਿਕਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ

  • fb
  • twitter
  • whatsapp
  • whatsapp
featured-img featured-img
ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼
Advertisement
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਇਸ ਮਹੀਨੇ ਦੇ ਅਖ਼ੀਰ ਵਿੱਚ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਾਲ ਚੇਅਰ ਹੋਣ ਦੇ ਨਾਤੇ, ਭਾਰਤ 12-13 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 18ਵੇਂ ਬਰਿਕਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰਾਲੇ ਅਨੁਸਾਰ, ਇਸ ਸੰਮੇਲਨ ਵਿੱਚ ਬਰਿਕਸ ਦੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਆਗੂਆਂ ਦੇ ਨਾਲ-ਨਾਲ ਕਈ ਆਲਮੀ ਸੰਸਥਾਵਾਂ ਦੇ ਆਗੂ ਵੀ ਇਕੱਠੇ ਹੋਣਗੇ।

ਗੁਟੇਰੇਜ਼ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਇੱਥੇ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ, ‘‘ਅਸੀਂ ਅਜੇ ਅਧਿਕਾਰਤ ਤੌਰ ’ਤੇ ਐਲਾਨ ਕਰਨਾ ਹੈ ਕਿ ਸਕੱਤਰ ਜਨਰਲ ਲਗਪਗ 10 ਦਿਨਾਂ ਵਿੱਚ ਨਵੀਂ ਦਿੱਲੀ ’ਚ ਹੋਣ ਵਾਲੀ ਬਰਿਕਸ ਮੀਟਿੰਗ ਵਿੱਚ ਹਿੱਸਾ ਲੈਣਗੇ।’’ ਉਹ 31 ਅਗਸਤ ਤੋਂ ਪਹਿਲੀ ਸਤੰਬਰ ਤੱਕ ਕਿਰਗਿਜ਼ਸਤਾਨ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ ਗੁਟੇਰੇਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਨੇਤਾ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਸੰਭਾਵੀ ਮੀਟਿੰਗਾਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ।

Advertisement

ਭਾਰਤ ਦੀ ਬਰਿਕਸ ਪ੍ਰਧਾਨਗੀ ਦਾ ਥੀਮ ‘ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ’ ਹੈ। ਸਿਆਸੀ ਤੇ ਸੁਰੱਖਿਆ, ਆਰਥਿਕ ਤੇ ਵਿੱਤੀ ਅਤੇ ਸੱਭਿਆਚਾਰਕ ਤੇ ਲੋਕਾਂ ਤੋਂ ਲੋਕਾਂ ਦੇ ਆਪਸੀ ਲੈਣ-ਦੇਣ ਵਰਗੇ ਬੁਨਿਆਦੀ ਥੰਮ੍ਹਾਂ ’ਤੇ ਬਰਿਕਸ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਭਾਰਤ ਭਰ ਦੇ 25 ਤੋਂ ਵੱਧ ਸ਼ਹਿਰਾਂ ਵਿੱਚ 350 ਤੋਂ ਵੱਧ ਮੀਟਿੰਗਾਂ ਅਤੇ ਉੱਚ ਪੱਧਰੀ ਸਮਾਗਮ ਕਰਵਾਏ ਜਾ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਸਮਾਗਮਾਂ, ਵਪਾਰ-ਤੋਂ-ਵਪਾਰ ਅਤੇ ਲੋਕਾਂ ਤੋਂ ਲੋਕਾਂ ਦੀਆਂ ਪਹਿਲਕਦਮੀਆਂ ਰਾਹੀਂ, ਭਾਰਤ ਦੀ ਬਰਿਕਸ ਪ੍ਰਧਾਨਗੀ ਨੇ ਵਿਹਾਰਕ ਅਤੇ ਵਿਕਾਸ-ਮੁਖੀ ਨਤੀਜਿਆਂ ਰਾਹੀਂ ਬਰਿਕਸ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ ਹੈ। ਬਰਿਕਸ ਦੇ ਬਾਨੀ ਮੈਂਬਰ ਵਜੋਂ, ਭਾਰਤ ਨੇ ਇਸ ਤੋਂ ਪਹਿਲਾਂ 2012, 2016 ਅਤੇ 2021 ਵਿੱਚ ਇਸ ਦੀ ਪ੍ਰਧਾਨਗੀ ਕੀਤੀ ਹੈ। ਭਾਰਤ ਨੇ 1 ਜਨਵਰੀ, 2026 ਨੂੰ ਆਪਣੀ ਚੌਥੀ ਬਰਿਕਸ ਪ੍ਰਧਾਨਗੀ ਸੰਭਾਲੀ ਸੀ।

Advertisement

Advertisement
×