DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Anne Carson Nobel: ਕੈਨੇਡੀਅਨ ਕਵਿੱਤਰੀ ਤੇ ਨਿਬੰਧਕਾਰ ਐਨੀ ਕਾਰਸਨ ਨੂੰ ਸਾਹਿਤ ਦਾ ਨੋਬੇਲ

ਸਵੀਡਿਸ਼ ਅਕੈਡਮੀ ਨੇ ਸਮਕਾਲੀ ਸਾਹਿਤ ’ਚ ਬੇਬਾਕ ਤੇ ਨਵੀਨਤਾਕਾਰੀ ਰਚਨਾਮਕਤਾ ਲਈ ਚੁਣਿਆ

  • fb
  • twitter
  • whatsapp
  • whatsapp
Advertisement

Anne Carson Nobel: ਕੈਨੇਡੀਅਨ ਕਵਿੱਤਰੀ ਤੇ ਨਿਬੰਧਕਾਰ ਐਨੀ ਕਾਰਸਨ (76) ਨੂੰ ਵੀਰਵਾਰ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਕਾਰਸਨ ਨੂੰ ਇਹ ਐਜਾਜ਼ ਉਨ੍ਹਾਂ ਦੀ ‘ਬੇਬਾਕ ਅਤੇ ਨਵੀਨਤਾਕਾਰੀ ਰਚਨਾਤਮਕਤਾ’ ਲਈ ਦਿੱਤਾ ਗਿਆ ਹੈ, ਜਿਸ ਨੇ ‘ਕਲਾਸੀਕਲ ਰਵਾਇਤ ਨਾਲ ਰੌਚਕ ਸੰਵਾਦ ਰਚਾਉਂਦੇ ਹੋਏ ਸਮਕਾਲੀ ਸਾਹਿਤ ਲਈ ਨਵੇਂ ਰੂਪ’ ਸਿਰਜੇ ਹਨ। ਸਵੀਡਿਸ਼ ਅਕੈਡਮੀ ਦੀ ਸਕੱਤਰ ਇੰਗਰਿਡ ਕਾਰਲਬਰਗ ਨੇ ਦੱਸਿਆ ਕਿ ਜਦੋਂ ਅਕੈਡਮੀ ਨੇ ਇਸ ਜਿੱਤ ਬਾਰੇ ਦੱਸਣ ਲਈ ਉਸ ਨਾਲ ਰਾਬਤਾ ਕੀਤਾ, ਤਾਂ ਉਹ ਆਈਸਲੈਂਡ ਵਿੱਚ ਸੀ ਅਤੇ ‘ਹਵਾ ਦੀ ਆਵਾਜ਼ ਸੁਣਾਈ ਦੇ ਰਹੀ’ ਸੀ। ਕਾਰਲਬਰਗ ਨੇ ਕਿਹਾ, ‘‘ਉਹ ਹੱਕੀ-ਬੱਕੀ ਰਹਿ ਗਈ।’’

Advertisement

ਟੋਰਾਂਟੋ ਵਿੱਚ ਜਨਮੀ ਕਾਰਸਨ ਆਪਣੀਆਂ ਰਚਨਾਵਾਂ ਲਈ ਪ੍ਰਾਚੀਨ ਯੂਨਾਨੀ ਅਤੇ ਰੋਮਨ ਸਾਹਿਤ ਦੇ ਵਿਸ਼ਿਆਂ ਅਤੇ ਕਹਾਣੀਆਂ ਦੀ ਵਰਤੋਂ ਕਰਦੀ ਹੈ; ਉਸ ਦੀਆਂ ਰਚਨਾਵਾਂ ਵਿੱਚ ਅਕਸਰ ਕਵਿਤਾ, ਵਾਰਤਕ ਅਤੇ ਗਲਪ ਦੇ ਤੱਤਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਉਸ ਦੀਆਂ ਕਿਤਾਬਾਂ ਵਿੱਚ ‘ਈਰੋਸ ਦਿ ਬਿਟਰਸਵੀਟ’ (ਜੋ ਪ੍ਰਾਚੀਨ ਯੂਨਾਨੀ ਸਾਹਿਤ ਵਿੱਚ ਇੱਛਾ ਨਾਲ ਜੁੜੇ ਆਨੰਦ ਅਤੇ ਪੀੜਾ ਦੀ ਪੜਚੋਲ ਕਰਦੀ ਹੈ), ਨਾਵਲ ‘ਆਟੋਬਾਇਓਗ੍ਰਾਫੀ ਆਫ ਰੈੱਡ’, ਕਵਿਤਾ ਤੇ ਵਾਰਤਕ ਦਾ ਸੰਗ੍ਰਹਿ ‘ਮੈੱਨ ਇਨ ਦਿ ਔਫ ਆਰਜ਼’ (ਜਿਸ ਨੇ 2001 ਵਿੱਚ ਕਵਿਤਾ ਲਈ ਕੈਨੇਡਾ ਦਾ ‘ਗ੍ਰਿਫਿਨ ਪ੍ਰਾਈਜ਼’ ਜਿੱਤਿਆ ਸੀ), ਅਤੇ ‘ਨੌਰਮਾ ਜੀਨ ਬੇਕਅਰ ਆਫ ਟਰੌਏ’ (ਜੋ ਮਾਰਲਿਨ ਮੁਨਰੋ ਅਤੇ ਹੈਲਨ ਆਫ ਟਰੌਏ ਦੀ ਤੁਲਨਾ ਕਰਦੀ ਹੈ) ਸ਼ਾਮਲ ਹਨ।

Advertisement

ਕਾਰਸਨ ਨੇ ਕਲਾਸੀਕਲ ਯੂਨਾਨੀ ਸਾਹਿਤ ਦੀਆਂ ਅਜਿਹੀਆਂ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਹੈ ਜਿਨ੍ਹਾਂ ਬਾਰੇ ਸਵੀਡਿਸ਼ ਅਕੈਡਮੀ ਦਾ ਕਹਿਣਾ ਹੈ ਕਿ ‘ਉਨ੍ਹਾਂ ਨੂੰ ਆਪਣੇ ਆਪ ਵਿੱਚ ਸੁਤੰਤਰ ਰਚਨਾਵਾਂ ਵਜੋਂ ਮੰਨਿਆ ਜਾ ਸਕਦਾ ਹੈ।’ ਇਨ੍ਹਾਂ ਵਿੱਚ ਸੈਫੋ ਦੀਆਂ ਕਵਿਤਾਵਾਂ ਦੇ ਅੰਸ਼ਾਂ ’ਤੇ ਆਧਾਰਿਤ ‘ਇਫ ਨੌਟ, ਵਿੰਟਰ’, ਸੋਫੋਕਲੀਜ਼ ਦੇ ਦੁਖਾਂਤਕ ਨਾਟਕ ‘ਇਲੈਕਟਰਾ’ ਅਤੇ ‘ਐਂਟੀਗੋਨ’ ਅਤੇ ਯੂਰੀਪੀਡੀਜ਼ ਦਾ ‘ਬਾਕਾਈ’ ਸ਼ਾਮਲ ਹਨ।

Advertisement
×