DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਪਸਟੀਨ ਕਾਂਡ ਕਰ ਕੇ ਐਂਡ੍ਰਿਊ ਨੇ ਮਹਿਲ ਛੱਡਿਆ

ਬਰਤਾਨੀਆ ਦੇ ਕਿੰਗ ਚਾਰਲਸ ਦੇ ਛੋਟੇ ਭਰਾ ਐਂਡ੍ਰਿਊ ਮਾਊਂਟਬੇਟਨ-ਵਿੰਡਸਰ ਨੇ ਵਿੰਡਸਰ ਵਿੱਚ ਸ਼ਾਹੀ ਜਾਇਦਾਦ ’ਤੇ ਬਣਿਆ ਆਪਣਾ ਮਹਿਲ ਖਾਲੀ ਕਰ ਦਿੱਤਾ ਹੈ। ਸ਼ਾਹੀ ਸੂਤਰਾਂ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਇਹ ਕਦਮ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਉਸ ਦੇ ਸਬੰਧਾਂ...

  • fb
  • twitter
  • whatsapp
  • whatsapp
Advertisement

ਬਰਤਾਨੀਆ ਦੇ ਕਿੰਗ ਚਾਰਲਸ ਦੇ ਛੋਟੇ ਭਰਾ ਐਂਡ੍ਰਿਊ ਮਾਊਂਟਬੇਟਨ-ਵਿੰਡਸਰ ਨੇ ਵਿੰਡਸਰ ਵਿੱਚ ਸ਼ਾਹੀ ਜਾਇਦਾਦ ’ਤੇ ਬਣਿਆ ਆਪਣਾ ਮਹਿਲ ਖਾਲੀ ਕਰ ਦਿੱਤਾ ਹੈ। ਸ਼ਾਹੀ ਸੂਤਰਾਂ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਇਹ ਕਦਮ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਉਸ ਦੇ ਸਬੰਧਾਂ ਬਾਰੇ ਨਵੇਂ ਖੁਲਾਸਿਆਂ ਮਗਰੋਂ ਚੁੱਕਿਆ ਗਿਆ ਹੈ। ਐਂਡ੍ਰਿਊ ਮਾਊਂਟਬੇਟਨ-ਵਿੰਡਸਰ ਕਈ ਦਹਾਕਿਆਂ ਤੋਂ ਰੌਇਲ ਲੌਜ ਵਿੱਚ ਰਹਿੰਦਾ ਸੀ ਜਿਸ ਨੂੰ ਛੱਡਣਾ ਉਸ ਲਈ ਝਟਕਾ ਹੈ। ਐਪਸਟੀਨ ਨਾਲ ਉਸ ਦੇ ਸਬੰਧਾਂ ਬਾਰੇ ਕਈ ਸਾਲਾਂ ਤੋਂ ਜਾਂਚ ਚੱਲ ਰਹੀ ਸੀ। ਇਸ ਵਿਵਾਦ ਕਾਰਨ ਬਰਤਾਨੀਆ ਦੇ ਸ਼ਾਹੀ ਪਰਿਵਾਰ ’ਤੇ ਵੀ ਮਾੜਾ ਅਸਰ ਪਿਆ ਹੈ। ‘ਸਨ’ ਅਖ਼ਬਾਰ ਨੇ ਦੱਸਿਆ ਕਿ 65 ਸਾਲਾ ਐਂਡ੍ਰਿਊ ਮਾਊਂਟਬੇਟਨ-ਵਿੰਡਸਰ ਦੀ ਇੱਛਾ ਲੰਮੇ ਸਮੇਂ ਤੱਕ 30 ਕਮਰਿਆਂ ਵਾਲੇ ਇਸ ਜੌਰਜੀਅਨ ਮਹਿਲ ਵਿੱਚ ਰਹਿਣ ਦੀ ਸੀ ਪਰ ਉਹ ਸੋਮਵਾਰ ਨੂੰ ਹਨੇਰੇ ਵਿੱਚ ਉੱਥੋਂ ਚਲੇ ਗਏ।

Advertisement
Advertisement
×