DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Taiwan ਬਾਰੇ ਵਧੇਰੇ ਚੌਕਸ ਰਹੇ America: Xi Jinping

ਚੀਨੀ ਰਾਸ਼ਟਰਪਤੀ ਵੱਲੋਂ ਟਰੰਪ ਨੂੰ ਚਿਤਾਵਨੀ; ਟਰੰਪ ਵੱਲੋਂ ਸ਼ੀ ਜੋੜੇ ਨੂੰ ਅਮਰੀਕਾ ਆਉਣ ਦਾ ਸੱਦਾ; ਦੋਵਾਂ ਆਗੂਆਂ ਵੱਲੋਂ ਹਰਮੁਜ਼ ਖੋਲ੍ਹਣ ਦੀ ਵਕਾਲਤ

  • fb
  • twitter
  • whatsapp
  • whatsapp
featured-img featured-img
ਰਾਸ਼ਟਰਪਤੀ ਸ਼ੀ ਜਿਨਪਿੰਗ ਵੀਰਵਾਰ ਨੂੰ ਪੇਈਚਿੰਗ ਦੇ ਗਰੇਟ ਹਾਲ ਆਫ ਪੀਪਲਜ਼ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੱਥ ਮਿਲਾਉਂਦੇ ਹੋਏ। -ਫੋਟੋ: ਏਪੀ
Advertisement

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਤਾਇਵਾਨ ਮੁੱਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦਰਮਿਆਨ ‘ਝੜਪਾਂ ਤੇ ਟਕਰਾਅ’ ਹੋ ਸਕਦਾ ਹੈ।

ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਅਤੇ ਵਪਾਰ ਬਾਰੇ ਵਿਆਪਕ ਗੱਲਬਾਤ ਕੀਤੀ। ਪੇਈਚਿੰਗ ਵਿੱਚ ਦੋ ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਤੇ ਉਨ੍ਹਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। ਉਂਜ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹਰਮੁਜ਼ ਜਲ ਮਾਰਗ ਨੂੰ ਖੋੋਲ੍ਹਣ ਦੀ ਵਕਾਲਤ ਕੀਤੀ।

Advertisement

ਸ਼ੀ ਨੇ ਕਿਹਾ ਚੀਨ ਤੇ ਅਮਰੀਕਾ ਉਸਾਰੂ ਦੁਵੱਲੇ ਸਬੰਧਾਂ ਨੂੰ ਬਣਾਉਣ ਲਈ ‘ਨਵੇਂ ਦ੍ਰਿਸ਼ਟੀਕੋਣ’ ਉੱਤੇ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ‘ਨਵਾਂ ਦ੍ਰਿਸ਼ਟੀਕੋਣ’ ਅਗਲੇ ਤਿੰਨ ਸਾਲਾਂ ਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਕ ਸੇਧ ਦੇਵੇਗਾ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।

Advertisement

ਸ਼ੀ ਨੇ ਜ਼ੋਰ ਦੇ ਕੇ ਆਖਿਆ ਕਿ ਚੀਨ-ਅਮਰੀਕਾ ਸਬੰਧਾਂ ਵਿੱਚ ਤਾਇਵਾਨ ਸਭ ਤੋਂ ਅਹਿਮ ਮੁੱਦਾ ਰਹੇਗਾ। ਉਨ੍ਹਾਂ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਤਾਇਵਾਨ ਮੁੱਦੇ ਨਾਲ ਨਜਿੱਠਣ ਮੌਕੇ ਵਧੇਰੇ ਚੌਕਸੀ ਵਰਤੇ। ਉਧਰ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਆਰਥਿਕ ਸਹਿਯੋਗ ਦਾ ਘੇਰਾ ਵਧਾਉਣ, ਹਰਮੁਜ਼ ਜਲ ਮਾਰਗ ਖੋਲ੍ਹਣ ਤੇ ਇਰਾਨ ਦੇ ਹੱਥ ਪਰਮਾਣੂ ਹਥਿਆਰ ਲੱਗਣ ਤੋਂ ਰੋਕਣ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਮੁਤਾਬਕ ਮੀਟਿੰਗ ਦੇ ਇਕ ਹਿੱਸੇ ਵਿੱਚ ਅਮਰੀਕਾ ਦੀਆਂ ਕਈ ਪ੍ਰਮੁੱਖ ਕੰਪਨੀਆਂ ਦੇ ਆਗੂ ਵੀ ਸ਼ਾਮਲ ਸਨ।

ਟਰੰਪ ਨੇ ਸ਼ੀ ਨੂੰ ‘ਮਹਾਨ ਆਗੂ’ ਦੱਸਿਆ ਤੇ ਕਿਹਾ ਕਿ ਗੱਲਬਾਤ ਇਰਾਨ ਜੰਗ, ਵਪਾਰਕ ਫ਼ਿਕਰਾਂ, ਟੈਰਿਫ, ਤਕਨਾਲੋਜੀ ਤੇ ਤਾਇਵਾਨ ’ਤੇ ਕੇਂਦਰਤ ਸੀ। ਟਰੰਪ ਬੁੱਧਵਾਰ ਨੂੰ ਪੇਈਚਿੰਗ ਪੁੱਜੇ ਸਨ ਤੇ ਉਨ੍ਹਾਂ ਨਾਲ ਐਪਲ ਦੇ ਟਿਮ ਕੁੱਕ, ਟੈਸਲਾ ਤੇ ਸਪੇਸ ਐਕਸ ਦੇ ਮੁਖੀ ਐਲਨ ਮਸਕ ਆਦਿ ਕਈ ਅਮਰੀਕੀ ਕਾਰੋਬਾਰੀ ਆਗੂ ਮੌਜੂਦ ਸਨ। ਕਿਸੇ ਅਮਰੀਕੀ ਰਾਸ਼ਟਰਪਤੀ ਵੱਲੋਂ ਪਿਛਲੇ ਨੌਂ ਸਾਲਾਂ ’ਚ ਚੀਨ ਦੀ ਇਹ ਪਲੇਠੀ ਫੇਰੀ ਹੈ। ਟਰੰਪ 2017 ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਚੀਨ ਆਏ ਸਨ।

Advertisement
×