DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

America ਤੇ Iran ‘ਬਹੁਤ ਵਧੀਆ ਸਮਝੌਤੇ’ ਦੇ ਨੇੜੇ: Donald Trump

ਸ਼ਰਤਾਂ ਨਾ ਮੰਨਣ ’ਤੇ ਮਸਲਾ ਹੋਰ ਢੰਗ ਨਾਲ ਨਜਿੱਠਣ ਦੀ ਚਿਤਾਵਨੀ; ਇਰਾਨ ਨੇ ਪਰਮਾਣੂ ਹਥਿਆਰਾਂ ਬਾਰੇ ਭਰੋਸਾ ਿਦੱਤਾ

  • fb
  • twitter
  • whatsapp
  • whatsapp
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਰਾਨ ‘ਬਹੁਤ ਚੰਗੇ ਸਮਝੌਤੇ’ ਦੇ ਨੇੜੇ ਹਨ, ਪਰ ਜੇ ਵਾਸ਼ਿੰਗਟਨ ਨੂੰ ਉਹ ਨਹੀਂ ਮਿਲਦਾ ਜੋ ਉਹ ਚਾਹੁੰਦਾ ਹੈ ਤਾਂ ਉਹ ‘ਮਾਮਲੇ ਨੂੰ ਕਿਸੇ ਹੋਰ ਤਰੀਕੇ ਨਾਲ ਖ਼ਤਮ ਕਰੇਗਾ।’ ਟਰੰਪ ਨੇ ਇਹ ਟਿੱਪਣੀਆਂ ਆਪਣੀ ਨੂੰਹ ਲਾਰਾ ਟਰੰਪ ਨਾਲ ਇੰਟਰਵਿਊ ਦੌਰਾਨ ਕੀਤੀਆਂ ਜਿਸ ਦਾ ਪ੍ਰਸਾਰਨ ਲੰਘੀ ਰਾਤ ‘ਫੌਕਸ ਨਿਊਜ਼’ ’ਤੇ ਕੀਤਾ ਗਿਆ ਸੀ।

ਟਰੰਪ ਨੇ ਕਿਹਾ, ‘‘ਅਸੀਂ ਬਹੁਤ ਵਧੀਆ ਸਮਝੌਤੇ ਨੇੜੇ ਹਾਂ। ਜੇ ਤੁਸੀਂ ਜਲਦਬਾਜ਼ੀ ਕਰੋਗੇ ਤਾਂ ਤੁਹਾਨੂੰ ਬਿਹਤਰ ਸਮਝੌਤਾ ਨਹੀਂ ਮਿਲ ਸਕੇਗਾ ਅਤੇ ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਸਾਨੂੰ ਉਹ ਮਿਲ ਰਿਹਾ ਹੈ ਜੋ ਅਸੀਂ ਚਾਹੁੰਦੇ ਹਾਂ। ਜੇ ਸਾਨੂੰ ਉਹ ਨਾ ਮਿਲਿਆ ਜੋ ਅਸੀਂ ਚਾਹੁੰਦੇ ਹਾਂ ਤਾਂ ਅਸੀਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਖ਼ਤਮ ਕਰਾਂਗੇ।’’ ਟਰੰਪ ਨੇ ਕਿਹਾ ਕਿ ਇਰਾਨੀ ‘ਚੰਗੇ ਵਾਰਤਾਕਾਰ’ ਹਨ ਪਰ ‘ਸਾਰੇ ਪੱਤੇ’ ਹੁਣ ਅਮਰੀਕਾ ਦੇ ਹੱਥ ਵਿੱਚ ਹਨ ਕਿਉਂਕਿ ਇਰਾਨ ‘ਫ਼ੌਜੀ ਪੱਧਰ ’ਤੇ ਹਾਰ ਚੁੱਕਾ ਹੈ।’

Advertisement

ਟਰੰਪ ਨੇ ਦੱਸਿਆ ਕਿ ਇਰਾਨੀਆਂ ਨੇ ਕਿਹਾ ਹੈ ਕਿ ਉਹ ਪਰਮਾਣੂ ਹਥਿਆਰ ਵਿਕਸਿਤ ਨਹੀਂ ਕਰ ਰਹੇ। ਇਰਾਨ ’ਤੇ ਅਮਰੀਕਾ ਦਾ ‘ਕਾਫ਼ੀ ਦਬਦਬਾ’ ਹੈ ਕਿਉਂਕਿ ਉਨ੍ਹਾਂ ਦੀ ਜਲ ਸੈਨਾ ਅਤੇ ਹਵਾਈ ਸੈਨਾ ‘ਪੂਰੀ ਤਰ੍ਹਾਂ ਤਬਾਹ’ ਹੋ ਚੁੱਕੀ ਹੈ। ਅਮਰੀਕਾ, ਇਰਾਨੀ ਫ਼ੌਜ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ ਕਿਉਂਕਿ ਕੁਝ ਨੇਤਾ ਵਧੇਰੇ ਉਦਾਰਵਾਦੀ ਹਨ। ਅਮਰੀਕਾ ਨੇ ਇਰਾਨ ਦੇ ਵਧੇਰੇ ਕੱਟੜਪੰਥੀ ਤੱਤਾਂ ਅਤੇ ਮੁੱਖ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਹੈ।

Advertisement

ਸੁਰੱਖਿਆ ਦੇ ਭਰੋਸੇ ਬਿਨਾਂ ਸਮਝੌਤਾ ਨਹੀਂ: ਇਰਾਨ

ਦੁਬਈ: ਇਰਾਨ ਦੇ ਸਿਖਰਲੇ ਵਾਰਤਾਕਾਰ ਮੁਹੰਮਦ ਬਾਕਰ ਕਾਲੀਬਾਫ ਨੇ ਅੱਜ ਕਿਹਾ ਕਿ ਇਰਾਨ, ਅਮਰੀਕਾ ਨਾਲ ਆਪਣਾ ਟਕਰਾਅ ਖ਼ਤਮ ਕਰਨ ਵਾਲੇ ਕਿਸੇ ਵੀ ਸਮਝੌਤੇ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰੇਗਾ ਜਦੋਂ ਤੱਕ ਇਹ ਯਕੀਨੀ ਨਾ ਹੋ ਜਾਵੇ ਕਿ ਇਰਾਨੀ ਲੋਕਾਂ ਦੇ ਅਧਿਕਾਰ ਸੁਰੱਖਿਅਤ ਹਨ। ਸੰਸਦ ਦੇ ਮੁੜ ਚੁਣੇ ਗਏ ਸਪੀਕਰ ਵਜੋਂ ਇਸ ਦੇ ਪ੍ਰੈਜ਼ੀਡੀਅਮ (ਸੰਸਦੀ ਕਮੇਟੀ) ਨਾਲ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ, ‘‘ਦੁਸ਼ਮਣ ਦੇ ਬੋਲਾਂ ਅਤੇ ਵਾਅਦਿਆਂ ’ਤੇ ਕੋਈ ਭਰੋਸਾ ਨਹੀਂ ਹੈ। ਸਾਡੀ ਇੱਕੋ-ਇੱਕ ਕਸੌਟੀ ਇਹ ਹੈ ਕਿ ਅਸੀਂ ਆਪਣੇ ਵਾਅਦੇ ਪੂਰੇ ਕਰਨ ਤੋਂ ਪਹਿਲਾਂ ਠੋਸ ਨਤੀਜੇ ਹਾਸਲ ਕਰੀਏ।’’ -ਰਾਇਟਰਜ਼

Advertisement
×