DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਸਟਰੇਲੀਆ ’ਚ AI-Generated Songs ਹੋਣਗੇ ਬਾਹਰ

ਆਸਟਰੇਲੀਆ ਦੀ ਸੰਗੀਤ ਸਨਅਤ ਨੇ ਮਸਨੂਈ ਬੌਧਿਕਤਾ (ਏ ਆਈ) ਰਾਹੀਂ ਪੂਰੀ ਤਰ੍ਹਾਂ ਤਿਆਰ ਕੀਤੇ ਗਏ ਗੀਤਾਂ ’ਤੇ ਸਖ਼ਤ ਪਾਬੰਦੀ ਲਾਉਂਦਿਆਂ ਉਨ੍ਹਾਂ ਨੂੰ ਅਧਿਕਾਰਤ ਚਾਰਟ ’ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ, ਹਾਲਾਂਕਿ ਕਲਾਕਾਰ ਲੋੜ ਅਨੁਸਾਰ ਇਸ ਦੀ ਮਦਦ ਲੈ ਸਕਦੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਸਟਰੇਲੀਆ ਦੀ ਸੰਗੀਤ ਸਨਅਤ ਨੇ ਮਸਨੂਈ ਬੌਧਿਕਤਾ (ਏ ਆਈ) ਰਾਹੀਂ ਪੂਰੀ ਤਰ੍ਹਾਂ ਤਿਆਰ ਕੀਤੇ ਗਏ ਗੀਤਾਂ ’ਤੇ ਸਖ਼ਤ ਪਾਬੰਦੀ ਲਾਉਂਦਿਆਂ ਉਨ੍ਹਾਂ ਨੂੰ ਅਧਿਕਾਰਤ ਚਾਰਟ ’ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ, ਹਾਲਾਂਕਿ ਕਲਾਕਾਰ ਲੋੜ ਅਨੁਸਾਰ ਇਸ ਦੀ ਮਦਦ ਲੈ ਸਕਦੇ ਹਨ। ਇਹ ਕਦਮ ਏ ਆਈ ਤਕਨੀਕ ਕਾਰਨ ਅਸਲ ਕਲਾਕਾਰਾਂ ਦੀ ਰੋਜ਼ੀ-ਰੋਟੀ ’ਤੇ ਪੈ ਰਹੇ ਮਾੜੇ ਅਸਰ ਨੂੰ ਦੇਖਦਿਆਂ ਚੁੱਕਿਆ ਗਿਆ ਹੈ।

ਇਹ ਵਿਵਾਦ ਆਸਟਰੇਲਿਆਈ ਪ੍ਰੋਡਿਊਸਰ ਵੱਲੋਂ ਮੈਡੋਨਾ ਦੇ ਮਸ਼ਹੂਰ ਗੀਤ ‘ਲਾਈਕ ਏ ਪਰੇਅਰ’ ਦੇ ਬੋਲ ਅਤੇ ਧੁਨ ਏ ਆਈ ਰਾਹੀਂ ਤਿਆਰ ਕਰ ਕੇ ਰਿਲੀਜ਼ ਕਰਨ ਮਗਰੋਂ ਸ਼ੁਰੂ ਹੋਇਆ। ਇਹ ਗੀਤ 16 ਹਫ਼ਤਿਆਂ ਤੋਂ ਆਸਟਰੇਲਿਆਈ ਟੌਪ 20 ਚਾਰਟ ਵਿੱਚ ਕਾਇਮ ਰਿਹਾ। ਮਈ ਵਿੱਚ ਇਹ ਗੀਤ ਆਸਟਰੇਲੀਅਨ ਰਿਕਾਰਡ ਇੰਡਸਟਰੀ ਐਸੋਸੀਏਸ਼ਨ (ਐਰੀਆ) ਦੇ ਚਾਰਟ ’ਤੇ ਦੂਜੇ ਨੰਬਰ ’ਤੇ ਪਹੁੰਚ ਗਿਆ ਸੀ ਅਤੇ ਅੱਜ ਤੱਕ ਵੀ ਚੌਥੇ ਸਥਾਨ ’ਤੇ ਰਿਹਾ।

Advertisement

ਐਸੋਸੀਏਸ਼ਨ ਨੇ ਸੋਮਵਾਰ ਤੋਂ ਅਜਿਹੇ ਗੀਤ ਚਾਰਟ ਅਤੇ ਐਰੀਆ ਐਵਾਰਡਾਂ ਲਈ ਅਯੋਗ ਕਰਾਰ ਦੇਣ ਦਾ ਫ਼ੈਸਲਾ ਕੀਤਾ ਹੈ, ਹਾਲਾਂਕਿ ਮਨੁੱਖਾਂ ਵੱਲੋਂ ਲਿਖੇ ਅਤੇ ਗਾਏ ਗੀਤਾਂ ਵਿੱਚ ਏ ਆਈ ਦੀ ਮਾਮੂਲੀ ਮਦਦ ਵਾਲੇ ਗੀਤ ਇਸ ਵਿੱਚ ਸ਼ਾਮਲ ਰਹਿ ਸਕਦੇ ਹਨ। ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਐਨਾਬੈਲ ਹਰਡ ਨੇ ਸਾਫ਼ ਕੀਤਾ ਕਿ ਇਸ ਤਬਦੀਲੀ ਦਾ ਮਕਸਦ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਮਨੁੱਖੀ ਕਲਾ ਬਚਾਉਣਾ ਹੈ। ਇਹ ਨਿਯਮ ਜੁਲਾਈ ਵਿੱਚ ਲੰਡਨ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੋਨੋਗ੍ਰਾਫਿਕ ਇੰਡਸਟਰੀ ਵੱਲੋਂ ਜਾਰੀ ਕੌਮਾਂਤਰੀ ਨਿਯਮਾਂ ਮੁਤਾਬਕ ਬਣਾਏ ਗਏ ਹਨ। ਸਿਡਨੀ ਕੰਜ਼ਰਵੇਟੋਰੀਅਮ ਆਫ ਮਿਊਜ਼ਿਕ ਦੇ ਲੈਕਚਰਾਰ ਐਲੇਕਸਿਸ ਵੀਵਰ ਨੇ ਇਸ ਫ਼ੈਸਲੇ ਨੂੰ ਸ਼ਾਨਦਾਰ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਮਨੁੱਖੀ ਰਚਨਾਤਮਕਤਾ ਨੂੰ ਤਰਜੀਹ ਮਿਲੇਗੀ।

Advertisement

Advertisement
×