DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Africa ਸਾਡੇ ਦਿਲਾਂ ’ਚ ਵਸਿਆ: Jaishankar

ਘਾਨਾ ’ਚ ਵਪਾਰ, ਨਿਵੇਸ਼, ਰੱਖਿਆ, ਤਕਨਾਲੋਜੀ ਅਤੇ ਹੋਰ ਮੁੱਦਿਆਂ ਬਾਰੇ ਚਰਚਾ

  • fb
  • twitter
  • whatsapp
  • whatsapp
Advertisement
ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਤਿੰਨ ਮੁਲਕਾਂ ਦੇ ਅਫਰੀਕੀ ਦੌਰੇ ਦੇ ਪਹਿਲੇ ਪੜਾਅ ਤਹਿਤ ਮੰਗਲਵਾਰ ਨੂੰ ਘਾਨਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਘਾਨਾ ਦੀ ਵਿਦੇਸ਼ ਸੇਵਾ ਇੰਸਟੀਚਿਊਟ ’ਚ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤ ਅਤੇ ਅਫਰੀਕਾ ਨੂੰ ਲੰਮੇ ਸਮੇਂ ਦੇ ਸਹਿਯੋਗੀ ਕਰਾਰ ਦਿੱਤਾ ਅਤੇ ਸਪਲਾਈ ਚੇਨ, ਰਣਨੀਤਕ ਖ਼ੁਦਮੁਖ਼ਤਾਰੀ ਅਤੇ ਗਲੋਬਲ ਸਾਊਥ (ਵਿਕਾਸਸ਼ੀਲ ਅਤੇ ਘੱਟ ਵਿਕਸਤ ਮੁਲਕ) ਦੇ ਮੁੱਦਿਆਂ ਬਾਰੇ ਰਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, ‘‘ਅਫਰੀਕਾ ਸਾਡੇ ਦਿਲਾਂ ’ਚ ਵਸਿਆ ਹੋਇਆ ਹੈ ਅਤੇ ਅਸੀਂ ਸਿਰਫ਼ ਅੱਜ ਲਈ ਨਹੀਂ ਸਗੋਂ ਆਉਂਦੀਆਂ ਪੀੜ੍ਹੀਆਂ ਤੱਕ ਲਈ ਭਾਈਵਾਲੀ ਕਰਾਂਗੇ।’’

Advertisement

ਆਪਣੇ ਸੰਬੋਧਨ ’ਚ ਜੈਸ਼ੰਕਰ ਨੇ ਭਾਰਤ ਦੀ ਆਰਥਿਕ ਤਰੱਕੀ, ਡਿਜੀਟਲ ਤਕਨਾਲੋਜੀ ਅਤੇ ਨਿਰਮਾਣ ਖੇਤਰ ’ਚ ਹੋਏ ਵਿਕਾਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਘਾਨਾ ਦੇ ਆਪਣੇ ਹਮਰੁਤਬਾ ਸੈਮ ਓਕੁਦਜ਼ੇਟੋ ਅਬਲਾਕਵਾ ਨਾਲ ਮੁਲਾਕਾਤ ਕਰ ਕੇ ਵਪਾਰ, ਨਿਵੇਸ਼, ਰੱਖਿਆ, ਤਕਨਾਲੋਜੀ, ਦਵਾਈਆਂ ਅਤੇ ਲੋਕਾਂ ਦੇ ਆਪਸੀ ਸਬੰਧ ਮਜ਼ਬੂਤ ਕਰਨ ਬਾਰੇ ਵਿਆਪਕ ਚਰਚਾ ਕੀਤੀ। ਦੋਵੇਂ ਮੁਲਕਾਂ ਵਿਚਕਾਰ ਅਕਾਦਮਿਕ, ਵਿਗਿਆਨਕ ਖੋਜ ਅਤੇ ਖੇਤੀਬਾੜੀ ਸਹਿਯੋਗ ਬਾਰੇ ਜ਼ੂਲੋਜੀਕਲ ਸਰਵੇਅ ਆਫ ਇੰਡੀਆ ਅਤੇ ਘਾਨਾ ਯੂਨੀਵਰਸਿਟੀ ਵਿਚਾਲੇ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਆਈ ਸੀ ਏ ਆਰ ਨਵੀਂ ਦਿੱਲੀ ਅਤੇ ਸੀ ਐੱਸ ਆਈ ਆਰ ਫ਼ਸਲੀ ਖੋਜ ਇੰਸਟੀਚਿਊਟ ਘਾਨਾ ਵਿਚਾਲੇ ਵੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ।

Advertisement

ਇਸ ਤੋਂ ਇਲਾਵਾ ਜੈਸ਼ੰਕਰ ਨੇ ਘਾਨਾ ਦੇ ਰਾਸ਼ਟਰਪਤੀ ਜੌਹਨ ਡ੍ਰਾਮਨੀ ਮਹਾਮਾ ਨਾਲ ਵੀ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਸਾਲ ਹੋਈ ਇਤਿਹਾਸਕ ਫੇਰੀ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਪੇਸ਼ਕਦਮੀ ’ਤੇ ਖ਼ੁਸ਼ੀ ਪ੍ਰਗਟਾਈ। ਘਾਨਾ ਸਾਲ 2027 ’ਚ ਅਫਰੀਕੀ ਯੂਨੀਅਨ ਦੀ ਪ੍ਰਧਾਨਗੀ ਸੰਭਾਲਣ ਲਈ ਤਿਆਰ ਹੈ, ਜਿਸ ਕਾਰਨ ਭਾਰਤ ਲਈ ਇਸ ਦਾ ਰਣਨੀਤਕ ਮਹੱਤਵ ਬਹੁਤ ਜ਼ਿਆਦਾ ਹੈ।

Advertisement
×