ਅਫ਼ਗਾਨਿਸਤਾਨ: ਆਤਮਘਾਤੀ ਕਾਰ ਬੰਬ ਧਮਾਕੇ ’ਚ 12 ਹਲਾਕ

ਅਫ਼ਗਾਨਿਸਤਾਨ: ਆਤਮਘਾਤੀ ਕਾਰ ਬੰਬ ਧਮਾਕੇ ’ਚ 12 ਹਲਾਕ

ਕਾਬੁਲ: ਅਫ਼ਗਾਨਿਸਤਾਨ ਦੇ ਪੱਛਮੀ ਘੋਰ ਸੂਬੇ ’ਚ ਅੱਜ ਆਤਮਘਾਤੀ ਕਾਰ ਬੰਬ ਧਮਾਕੇ ’ਚ 12 ਲੋਕਾਂ ਦੀ ਮੌਤ ਹੋ ਗਈ। ਧਮਾਕੇ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਘੋਰ ਹਸਪਤਾਲ ਦੇ ਮੁਖੀ ਮੁਹੰਮਦ ਉਮਰ ਲਲਜ਼ਾਦ ਨੇ ਦੱਸਿਆ ਕਿ ਐਮਰਜੈਂਸੀ ਸਟਾਫ਼ ਵੱਲੋਂ ਦਰਜਨਾਂ ਗੰਭੀਰ ਅਤੇ ਮਾਮੂਲੀ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਗ੍ਰਹਿ ਮੰਤਰਾਲੇ ਦੇ ਤਰਜਮਾਨ ਤਾਰਿਕ ਅਰਾਂ ਨੇ ਦੱਸਿਆ ਕਿ ਇਹ ਹਮਲਾ ਸੂਬਾ ਪੁਲੀਸ ਮੁਖੀ ਦੇ ਦਫ਼ਤਰ ਦੇ ਗੇਟ ਦੇ ਨੇੜੇ ਅਤੇ ਹੋਰ ਸਰਕਾਰ ਇਮਾਰਤਾਂ ਵਾਲੇ ਇਲਾਕੇ ’ਚ ਕੀਤਾ ਗਿਆ। ਹਾਲੇ ਤੱਕ ਕਿਸੇ ਵੀ ਅਤਿਵਾਦੀ ਗੁੱਟ ਨੇ ਇਸ ਹਮਲੇ ਦੇ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All