ਅਫ਼ਗ਼ਾਨਿਸਤਾਨ: ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ’ਚ ਸ਼ਾਮਲ ਅਸਦੁੱਲ੍ਹਾ ਮਾਰਿਆ ਗਿਆ

ਅਤਿਵਾਦੀ ਜਥੇਬੰਦੀ ਆਈਐੱਸਕੇਪੀ ਖ਼ੁਫ਼ੀਆ ਪ੍ਰਮੁੱਖ ਸੀ ਅਸਦੁੱਲ੍ਹਾ

ਅਫ਼ਗ਼ਾਨਿਸਤਾਨ: ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ’ਚ ਸ਼ਾਮਲ ਅਸਦੁੱਲ੍ਹਾ ਮਾਰਿਆ ਗਿਆ

ਕਾਬੁਲ, 2 ਅਗਸਤ

ਅਫ਼ਗ਼ਾਨਿਸਤਾਨ ਦੇ ਕੌਮੀ ਸੁਰੱਖਿਆ ਡਾਇਰੈਕਟੋਰੇਟ (ਐੱਨਡੀਐੱਸ) ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਦੇ ਖੁਫੀਆ ਮੁਖੀ ਅਸਦੁੱਲ੍ਹਾ ਓਰਕਜ਼ਈ ਨੂੰ ਮਾਰ ਦਿੱਤਾ ਗਿਅਾ ਹੈ। ਐੱਨਡੀਐਸ ਅਨੁਸਾਰ ਓਰਕਜ਼ਈ ਅਫ਼ਗ਼ਾਨਿਸਤਾਨ ਵਿੱਚ ਕਈ ਫੌਜੀ ਅਤੇ ਨਾਗਰਿਕ ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਸ਼ਾਮਲ ਸੀ। ਇਸ ਸਮੂਹ ਨੇ 25 ਮਾਰਚ ਨੂੰ ਕਾਬੁਲ ਦੇ ਗੁਰਦੁਆਰੇ ਉੱਤੇ ਹਮਲਾ ਕਰਕੇ ਘੱਟੋ-ਘੱਟ 25 ਸਿੱਖਾਂ ਦਾ ਕਤਲੇਆਮ ਕੀਤਾ ਸੀ। ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਓਰਕਜ਼ਈ ਵੀ ਸ਼ਾਮਲ ਸੀ। ਉਸ ਨੂੰ ਅੱਜ ਨੰਗਰਹਾਰ ਪ੍ਰਾਂਤ ਦੀ ਰਾਜਧਾਨੀ ਜਲਾਲਾਬਾਦ ਸ਼ਹਿਰ ਨੇੜੇ ਅਪਰੇਸ਼ਨ ਦੌਰਾਨ ਮਾਰਿਆ ਗਿਆ। ਜ਼ਿਆਉੱਰਹਿਮਾਨ ਨੂੰ ਅਸਾਦੁੱਲਾ ਓਰਕਜ਼ਈ ਕਰਕੇ ਜਾਣਿਆ ਜਾਂਦਾ ਸੀ। ਉਹ ਮੂਲ ਤੌਰ ’ਤੇ ਪਾਕਿਸਤਾਨੀ ਸੀ ਤੇ ਆਈਐਸਕੇਪੀ ਦੇ ਨੇਤਾ ਅਸਲਮ ਫਾਰੂਕੀ ਦਾ ਖਾਸ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All