ਕਾਬੁਲ ਤੋਂ ਭੱਜ ਰਹੇ ਨੇ ਅਫ਼ਗਾਨ ਸੰਗੀਤਕਾਰ

ਕਾਬੁਲ ਤੋਂ ਭੱਜ ਰਹੇ ਨੇ ਅਫ਼ਗਾਨ ਸੰਗੀਤਕਾਰ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਐਤਵਾਰ ਨੂੰ ਅਫ਼ਗਾਨ ਨਾਗਰਿਕ ਬੈਂਕ ਵਿੱਚੋਂ ਪੈਸੇ ਕੱਢਵਾਉਣ ਲਈ ਵਾਰੀ ਦੀ ਉਡੀਕ ਕਰਦੇ ਹੋਏ। -ਫੋਟੋ: ਪੀਟੀਆਈ

ਪਿਸ਼ਾਵਰ, 12 ਸਤੰਬਰ

ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੀ ਪਕੜ ਮਜ਼ਬੂਤ ਹੋਣ ਮਗਰੋਂ ਅਫ਼ਗਾਨੀ ਸੰਗੀਤ ਦੇ ਸਰਪ੍ਰਸਤ ਆਪੋ-ਆਪਣੇ ਦਫ਼ਤਰ ਬੰਦ ਕਰ ਰਹੇ ਹਨ ਅਤੇ ਕਲਾਕਾਰ ਕਾਬੁਲ ਛੱਡ ਕੇ ਭੱਜ ਰਹੇ ਹਨ, ਜਿਸ ਕਾਰਨ ਸੰਗੀਤਕ ਪ੍ਰੋਗਰਾਮ ਰੱਦ ਹੋ ਗਏ ਹਨ ਅਤੇ ਸੰਗੀਤ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸੰਗੀਤਕਾਰਾਂ ਨੇ ਆਪੋ-ਆਪਣੇ ਸਾਜ਼ ਘਰਾਂ ਜਾਂ ਸਟੋਰਾਂ ਵਿਚ ਛੁਪਾ ਦਿੱਤੇ ਹਨ ਅਤੇ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਹਨ ਕਿ ਕੀ ਤਾਲਿਬਾਨ ਵੱਲੋਂ ਇਸ ਵਾਰ ਵੀ ਸੰਗੀਤ ’ਤੇ ਪਾਬੰਦੀ ਲਗਾਈ ਜਾਵੇਗੀ, ਜਿਵੇਂ ਕਿ ਉਸ ਨੇ 20 ਸਾਲ ਪਹਿਲਾਂ ਕੀਤਾ ਸੀ,ਜਾਂ ਨਹੀਂ। ਆਪਣੀਆਂ ਜਾਨਾਂ ਬਚਾਉਣ ਲਈ ਕੁਝ ਕਲਾਕਾਰ ਤੇ ਗਾਇਕਾਂ ਨੇ ਤਾਂ ਪਾਕਿਸਤਾਨ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਉੱਧਰ, ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਦਾ ਕਹਿਣਾ ਸੀ ਕਿ ਇਸਲਾਮ ਵਿਚ ਜਨਤਕ ਤੌਰ ’ਤੇ ਸੰਗੀਤ ’ਤੇ ਪਾਬੰਦੀ ਹੈ ਪਰ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਅਤੀਤ ਵਾਂਗ ਸਖ਼ਤ ਪਾਬੰਦੀਆਂ ਤੋਂ ਨਿਜਾਤ ਮਿਲ ਸਕਦੀ ਹੈ। ਹਾਲਾਂਕਿ, ਬੁਲਾਰੇ ਦੇ ਇਸ ਬਿਆਨ ਤੋਂ ਕੁਝ ਦਿਨਾਂ ਬਾਅਦ ਅਫ਼ਗਾਨ ਲੋਕ ਗਾਇਕ ਫਵਾਦ ਅੰਦਰਾਬੀ ਦੀ ਉਸ ਦੇ ਘਰ ’ਚੋਂ ਘਸੀਟ ਕੇ ਹੱਤਿਆ ਕਰ ਦਿੱਤੀ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All