Accident: ਇਰਾਨ ਵਿੱਚ ਬੱਸ ਪਲਟੀ; 21 ਹਲਾਕ; 34 ਜ਼ਖ਼ਮੀ
ਇਰਾਨ ਦੇ ਦੱਖਣ ਵਿੱਚ ਇੱਕ ਬੱਸ ਪਲਟ ਗਈ ਜਿਸ ਕਾਰਨ 21 ਜਣਿਆਂ ਦੀ ਮੌਤ ਹੋ ਗਈ। ਫਾਰਸ ਸੂਬੇ ਦੇ ਐਮਰਜੈਂਸੀ ਸੰਗਠਨ ਦੇ ਮੁਖੀ ਮਸੂਦ ਆਬੇਦ ਨੇ ਕਿਹਾ ਕਿ ਰਾਜਧਾਨੀ ਸ਼ਿਰਾਜ਼ ਦੇ ਦੱਖਣ ਵਿੱਚ ਇਸ ਬੱਸ ਹਾਦਸੇ ਵਿੱਚ 34 ਜ਼ਖ਼ਮੀ...
Advertisement
ਇਰਾਨ ਦੇ ਦੱਖਣ ਵਿੱਚ ਇੱਕ ਬੱਸ ਪਲਟ ਗਈ ਜਿਸ ਕਾਰਨ 21 ਜਣਿਆਂ ਦੀ ਮੌਤ ਹੋ ਗਈ। ਫਾਰਸ ਸੂਬੇ ਦੇ ਐਮਰਜੈਂਸੀ ਸੰਗਠਨ ਦੇ ਮੁਖੀ ਮਸੂਦ ਆਬੇਦ ਨੇ ਕਿਹਾ ਕਿ ਰਾਜਧਾਨੀ ਸ਼ਿਰਾਜ਼ ਦੇ ਦੱਖਣ ਵਿੱਚ ਇਸ ਬੱਸ ਹਾਦਸੇ ਵਿੱਚ 34 ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ 11:05 ਵਜੇ ਵਾਪਰੀ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
ਦੱਸ ਦਈਏ ਕਿ ਇਰਾਨ ਵਿਚ ਸੜਕ ਹਾਦਸੇ ਆਮ ਹਨ ਤੇ ਇੱਥੇ ਸਾਲਾਨਾ ਲਗਪਗ 17,000 ਮੌਤਾਂ ਸੜਕ ਹਾਦਸਿਆਂ ਕਾਰਨ ਹੁੰਦੀਆਂ ਹਨ। ਇਰਾਨ ਸੜਕ ਹਾਦਸਿਆਂ ਲਈ ਸਿਖਰ ’ਤੇ ਹੈ।
Advertisement