ਅਰਜਨਟੀਨਾ ’ਚ ਗਰਭਪਾਤ ਕਾਨੂੰਨ ਲਾਗੂ

ਅਰਜਨਟੀਨਾ ’ਚ ਗਰਭਪਾਤ ਕਾਨੂੰਨ ਲਾਗੂ

ਬਿਊਨਸ ਆਇਰਸ, 24 ਜਨਵਰੀ

ਅਰਜਨਟੀਨਾ ’ਚ ਅੱਜ ਗਰਭਪਾਤ ਕਾਨੂੰਨ ਲਾਗੂ ਹੋ ਗਿਆ। ਇਸ ’ਤੇ ਮਹਿਲਾ ਸੰਗਠਨਾਂ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਜਿਨ੍ਹਾਂ ਨੂੰ ਉਮੀਦ ਹੈ ਕਿ ਕੁਝ ਰੂੁੜੀਵਾਦੀਆਂ ਅਤੇ ਚਰਚ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਹ ਯਕੀਨੀ ਤੌਰ ’ਤੇ ਪੂੁਰੀ ਤਰ੍ਹਾਂ ਲਾਗੂ ਹੋਵੇਗਾ। 

ਸੈਨੇਟ ਨੇ ਲੰਘੇ ਵਰ੍ਹੇ 30 ਦਸੰਬਰ ਨੂੰ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਤਹਿਤ ਗਰਭਕਾਲ ਜਾਂ ਜਬਰ-ਜਨਾਹ ਦੇ ਮਾਮਲਿਆਂ, ਜਿਨ੍ਹਾਂ ਵਿੱਚ 14ਵੇਂ ਹਫ਼ਤੇ ਜਾਂ ਉਸ ਤੋਂ ਬਾਅਦ ਜਦੋਂ ਮਹਿਲਾ ਦੀ ਸਿਹਤ ਨੂੰ ਕੋਈ ਖ਼ਤਰਾ ਹੋਵੇ, ਵਿੱਚ ਗਰਭਪਾਤ ਪ੍ਰਕਿਰਿਆ ਦੀ ਕਾਨੂੰਨੀ ਗਾਰੰਟੀ ਨੂੰ ਮਾਨਤਾ ਦਿੱਤੀ ਗਈ ਸੀ। ਅਰਜਨਟੀਨਾ ਲੈਟਿਨ ਅਮਰੀਕਾ ’ਚ ਇਹ ਕਾਨੂੰਨ ਲਾਗੂ ਕਰਨ ਵਾਲਾ ਸਭ ਤੋਂ ਵੱਡਾ ਮੁਲਕ ਬਣ ਗਿਆ ਹੈ। ਅਰਜਨਟੀਨਾ ਦੀ ਮਹਿਲਾ, ਲਿੰਗ ਅਤੇ ਭਿੰਨਤਾ ਮੰਤਰੀ ਐਲਿਜ਼ਾਬੈੱਥ ਗੋਮਜ਼ ਅਲਕੋਰਟਾ ਨੇ ਮੰਨਿਆ, ‘ਸਾਡੇ ਸਾਹਮਣੇ ਇੱਕ ਹੋਰ ਵੱਡਾ ਕੰਮ ਹੈ। ਇਸ ਕਾਨੂੰਨ ਨੂੰ ਦੇਸ਼ ’ਚ ਪੂਰੀ ਤਰ੍ਹਾਂ ਲਾਗੂ ਕਰਨ ’ਚ ਕਈ ਅੜਿੱਕੇ ਆਉਣਗੇ।’  -ੲੇਪੀ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All