DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Toronto ਹਵਾਈ ਅੱਡੇ ’ਤੇ ਯਾਤਰੀ ਦੇ ਸਮਾਨ ’ਚੋਂ 57 ਕਿਲੋ ਨਸ਼ਾ ਬਰਾਮਦ

CBSA ਅਧਿਕਾਰੀਆਂ ਨੇ ਸ੍ਰੀਲੰਕਾ ਜਾ ਰਹੇ ਯਾਤਰੀ ਨੂੰ ਕੀਤਾ ਕਾਬੂ

  • fb
  • twitter
  • whatsapp
  • whatsapp
featured-img featured-img
ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀ ਦੇ ਤਿੰਨ ਸੂਟਕੇਸਾਂ ’ਚੋਂ ਬਰਾਮਦ ਨਸ਼ਾ। ਫੋਟੋ; ਗੁਰਮਲਕੀਅਤ ਸਿੰਘ ਕਾਹਲੋਂ
Advertisement

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਅਧਿਕਾਰੀਆਂ ਨੇ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਯਾਤਰੀ ਦੇ ਸਮਾਨ ਵਿੱਚੋਂ 57 ਕਿਲੋ ਨਸ਼ਾ ਬਰਾਮਦ ਕਰਕੇ ਸਬੰਧਿਤ ਯਾਤਰੀ ਅਤੇ ਬਰਾਮਦ ਕੀਤਾ ਸਮਾਨ ਅਗਲੀ ਕਾਰਵਾਈ ਲਈ ਪੁਲੀਸ ਹਵਾਲੇ ਕਰ ਦਿੱਤਾ ਹੈ।

ਸੀਬੀਐੱਸਏ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਜਦੋਂ ਸ੍ਰੀਲੰਕਾ ਜਾ ਰਹੇ ਇੱਕ ਯਾਤਰੀ ਦੇ ਤਿੰਨ ਸੂਟਕੇਸ ਖੋਲ੍ਹ ਕੇ ਵੇਖੇ ਗਏ ਤਾਂ ਉਨ੍ਹਾਂ ਵਿੱਚੋਂ 44 ਕਿਲੋ ਹਸ਼ੀਸ਼ ਅਤੇ 13 ਕਿਲੋ ਕੋਕੀਨ ਮਿਲੀ। ਯਾਤਰੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਪੁੱਛਗਿੱਛ ਦੌਰਾਨ ਉਹ ਸਮਾਨ ਬਾਰੇ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦੇ ਸਕਿਆ, ਜਿਸ ਤੋਂ ਬਾਅਦ ਉਸ ਨੂੰ ਬਰਾਮਦ ਕੀਤੇ ਨਸ਼ੇ ਸਮੇਤ ਹਵਾਈ ਅੱਡੇ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ।

Advertisement

ਅਧਿਕਾਰੀ ਨੇ ਦੱਸਿਆ ਕਿ ਏਜੰਸੀ ਕੋਲ ਹੁਣ ਅਜਿਹੇ ਆਧੁਨਿਕ ਸਾਧਨ ਉਪਲੱਬਧ ਹਨ, ਜਿਨ੍ਹਾਂ ਨਾਲ ਗ਼ਲਤ ਜਾਂ ਗ਼ੈਰ-ਕਾਨੂੰਨੀ ਸਮਾਨ ਦਾ ਪਤਾ ਲਗਾਉਣਾ ਕਾਫ਼ੀ ਸੌਖਾ ਹੋ ਗਿਆ ਹੈ। ਇਸ ਤੋਂ ਇਲਾਵਾ ਚੌਕਸੀ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਯਾਤਰੀ ਕਿਸੇ ਚਲਾਕੀ ਨਾਲ ਗ਼ਲਤ ਸਮਾਨ ਜਹਾਜ਼ ਵਿੱਚ ਨਾ ਲੈ ਕੇ ਜਾ ਸਕੇ। ਏਜੰਸੀ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕਰਨਾ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਇਸ ਲਈ ਨਸ਼ੀਲੇ ਪਦਾਰਥ ਅਤੇ ਸਬੰਧਿਤ ਵਿਅਕਤੀ ਪੁਲੀਸ ਨੂੰ ਸੌਂਪੇ ਗਏ ਹਨ।

Advertisement

Advertisement
×