DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Russian ਤੇ Ukraine ਹਮਲਿਆਂ ਵਿੱਚ 5 Dead

ਮਾਸਕੋ ਵੱਲੋਂ ਸ਼ਾਪਿੰਗ ਮਾਲ ’ਤੇ ਕੀਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਤਾਜ਼ਾ ਹਮਲੇ

  • fb
  • twitter
  • whatsapp
  • whatsapp
featured-img featured-img
ਯੂਕਰੇਨ ਦੇ ਸ਼ਹਿਰ ਕ੍ਰੀਵੀ ਰਿਹ ’ਚ ਰੂਸੀ ਹਮਲੇ ਵਿੱਚ ਤਬਾਹ ਹੋਏ ਸ਼ਾਪਿੰਗ ਕੰਪਲੈਕਸ ਵਾਲੀ ਥਾਂ ’ਤੇ ਬਚਾਅ ਕਾਰਜਾਂ ’ਚ ਜੁਟਿਆ ਅਮਲਾ। -ਫੋਟੋ: ਰਾਇਟਰਜ਼
Advertisement

ਯੂਕਰੇਨ ਦੇ ਸ਼ਾਪਿੰਗ ਸੈਂਟਰ ’ਤੇ ਹੋਏ ਹਮਲੇ ਵਿੱਚ 16 ਵਿਅਕਤੀਆਂ ਦੀ ਮੌਤ ਤੋਂ ਇੱਕ ਦਿਨ ਬਾਅਦ ਰਾਤ ਭਰ ਹੋਏ ਰੂਸੀ ਡਰੋਨ ਤੇ ਮਿਜ਼ਾਈਲ ਹਮਲਿਆਂ ਵਿੱਚ ਯੂਕਰੇਨ ’ਚ ਘੱਟੋ-ਘੱਟ ਤਿੰਨ ਵਿਅਕਤੀ ਮਾਰੇ ਗਏ, ਜਦੋਂ ਕਿ ਰੂਸ ਦੇ ਕ੍ਰਾਸਨੋਦਾਰ ਖੇਤਰ ’ਤੇ ਯੂਕਰੇਨੀ ਡਰੋਨ ਹਮਲੇ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਤਾਜ਼ਾ ਹਮਲੇ ਸ਼ੁੱਕਰਵਾਰ ਨੂੰ ਮੱਧ ਯੂਕਰੇਨ ਦੇ ਸ਼ਹਿਰ ਕ੍ਰੀਵੀ ਰਿਹ ਵਿੱਚ ਸ਼ਾਪਿੰਗ ਸੈਂਟਰ ’ਤੇ ਰੂਸੀ ਡਰੋਨਾਂ ਵੱਲੋਂ ਕੀਤੇ ਗਏ ਹਮਲੇ ਤੋਂ ਇੱਕ ਦਿਨ ਬਾਅਦ ਹੋਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਤਾਜ਼ਾ ਹਮਲਿਆਂ ਵਿੱਚ ਰਾਜਧਾਨੀ ਕੀਵ ’ਚ ਰੇਲਵੇ ਬੁਨਿਆਦੀ ਢਾਂਚੇ ’ਤੇ ਬੈਲਿਸਟਿਕ ਮਿਜ਼ਾਈਲਾਂ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀਆਂ ਫ਼ੌਜਾਂ ਨੇ ਲੋਕੋਮੋਟਿਵ ਡਿੱਪੂ ’ਤੇ ਹਮਲਾ ਕੀਤਾ ਹੈ। ਮਾਸਕੋ ਦੀਆਂ ਫ਼ੌਜਾਂ ਨੇ ਹਾਲ ਹੀ ਵਿੱਚ ਕੀਵ ’ਤੇ ਆਪਣੇ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ, ਜਿਸ ਵਿੱਚ ਯੂਕਰੇਨ ਦੀ ਅਮਰੀਕਾ ਵਿੱਚ ਬਣੇ ਪੈਟਰੀਅਟ ਏਅਰ ਡਿਫੈਂਸ ਮਿਜ਼ਾਈਲਾਂ ਦੀ ਲਗਾਤਾਰ ਕਮੀ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ।

Advertisement

ਸਥਾਨਕ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਜ਼ਾਪੋਰੀਜ਼ਿਆ ਖੇਤਰ ਦੇ ਇੱਕ ਪਿੰਡ ਵਿੱਚ ਰਾਤ ਭਰ ਹੋਏ ਰੂਸੀ ਡਰੋਨ ਹਮਲਿਆਂ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਜ਼ੇਲੈਂਸਕੀ ਨੇ ਕਿਹਾ ਕਿ ਖੇਤਰੀ ਰਾਜਧਾਨੀ ਜਿਸ ਨੂੰ ਜ਼ਾਪੋਰੀਜ਼ਿਆ ਵੀ ਕਿਹਾ ਜਾਂਦਾ ਹੈ, ਵਿੱਚ ਇੱਕ ਮਿਨੀ ਬੱਸ ’ਤੇ ਹੋਏ ਹਮਲੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਰੂਸ ਦੇ ਦੱਖਣੀ ਕ੍ਰਾਸਨੋਦਾਰ ਖੇਤਰ ਵਿੱਚ ਯੂਕਰੇਨੀ ਡਰੋਨ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਬਾਲਗ ਜ਼ਖਮੀ ਹੋ ਗਏ।

Advertisement

Advertisement
×