Congo ਵਿੱਚ Ebola ਦੇ 282 Cases
ਮੱਧ ਅਫਰੀਕੀ ਦੇਸ਼ ਕਾਂਗੋ ਨੇ ਐਤਵਾਰ ਦੇਰ ਰਾਤ ਦੱਸਿਆ ਕਿ ਉੱਥੇ ਇਬੋਲਾ ਦੇ ਘੱਟੋ-ਘੱਟ 282 ਮਾਮਲੇ ਸਾਹਮਣੇ ਆ ਚੁੱਕੇ ਹਨ।ਕਾਂਗੋ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਬਿਮਾਰੀ ਦਾ ਕਹਿਰ ਅਜੇ ਵੀ ਮੁੱਖ ਤੌਰ ’ਤੇ ਪੂਰਵੀ ਕਾਂਗੋ ਦੇ ਇਤੂਰੀ ਸੂਬੇ...
Advertisement
ਮੱਧ ਅਫਰੀਕੀ ਦੇਸ਼ ਕਾਂਗੋ ਨੇ ਐਤਵਾਰ ਦੇਰ ਰਾਤ ਦੱਸਿਆ ਕਿ ਉੱਥੇ ਇਬੋਲਾ ਦੇ ਘੱਟੋ-ਘੱਟ 282 ਮਾਮਲੇ ਸਾਹਮਣੇ ਆ ਚੁੱਕੇ ਹਨ।ਕਾਂਗੋ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਬਿਮਾਰੀ ਦਾ ਕਹਿਰ ਅਜੇ ਵੀ ਮੁੱਖ ਤੌਰ ’ਤੇ ਪੂਰਵੀ ਕਾਂਗੋ ਦੇ ਇਤੂਰੀ ਸੂਬੇ ਵਿੱਚ ਕੇਂਦਰਿਤ ਹੈ, ਜਿੱਥੇ 264 ਮਾਮਲੇ ਦਰਜ ਕੀਤੇ ਗਏ ਹਨ। ਕਾਂਗੋ ਵਿੱਚ ਇਬੋਲਾ ਦੀ ਮੌਜੂਦਾ ਪ੍ਰਜਾਤੀ ‘ਬੁੰਡੀਬੁਗਯੋ ਵਾਇਰਸ’ ਦੇ 1,000 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਸ ਦਾ ਅਜੇ ਤੱਕ ਕੋਈ ਪ੍ਰਵਾਨਿਤ ਇਲਾਜ ਜਾਂ ਵੈਕਸੀਨ (ਟੀਕਾ) ਉਪਲਬਧ ਨਹੀਂ ਹੈ। ਇਸੇ ਦੌਰਾਨ ਕੀਨੀਆ ਦੇ ਸ਼ਹਿਰ ਨਾਨਯੁਕੀ ਵਿੱਚ ਅੱਜ ਸੈਂਕੜੇ ਨੌਜਵਾਨਾਂ ਨੇ ਲਾਇਕੀਪਿਆ ਏਅਰ ਬੇਸ ਵਿੱਚ ਇਬੋਲਾ ਇਕਾਂਤਵਾਸ ਕੇਂਦਰ ਬਣਾਏ ਜਾਣ ਖਿਲਾਫ ਪ੍ਰਦਰਸ਼ਨ ਕੀਤਾ।
Advertisement
Advertisement
×

