DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੂਰਬੀ ਕਾਂਗੋ ਦੇ ਬੁਕਾਵੁ ਵਿੱਚ ਅੱਗ ਲੱਗਣ ਕਾਰਨ ਦੋ ਸਕੂਲਾਂ ਦੇ 24 ਵਿਦਿਆਰਥੀਆਂ ਦੀ ਮੌਤ

29 ਹੋਰ ਲੋਕ ਸਥਾਨਕ ਸਿਹਤ ਕੇਂਦਰਾਂ ਵਿੱਚ ਜ਼ੇਰੇ ਇਲਾਜ

  • fb
  • twitter
  • whatsapp
  • whatsapp
featured-img featured-img
People walk through smoke after a fire at a school killed several people in Bukavu, Congo, Thursday, Sept. 10, 2026. AP/PTI(AP09_10_2026_000368B)
Advertisement

ਪੂਰਬੀ ਕਾਂਗੋ ਦੇ ਬੁਕਾਵੁ ਸ਼ਹਿਰ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਇੱਕ ਘਟਨਾ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਉੱਤੇ ਕੰਟਰੋਲ ਰੱਖਣ ਵਾਲੇ ਇੱਕ ਬਾਗੀ ਸਮੂਹ ਨੇ ਇਹ ਜਾਣਕਾਰੀ ਦਿੱਤੀ।

‘ਐੱਮ23’ (M23) ਬਾਗੀ ਸਮੂਹ ਦੇ ਬੁਲਾਰੇ ਲਾਰੈਂਸ ਕਾਨੁਕਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 29 ਹੋਰ ਲੋਕ ਸਥਾਨਕ ਸਿਹਤ ਕੇਂਦਰਾਂ ਵਿੱਚ ਜ਼ੇਰੇ ਇਲਾਜ ਹਨ।

Advertisement

ਸਥਾਨਕ ਪ੍ਰਸ਼ਾਸਕ ਮੋਇਜ਼ ਲੁਬਾਲਾ ਨੇ ‘ਦ ਐਸੋਸੀਏਟਡ ਪ੍ਰੈੱਸ’ (ਏ ਪੀ) ਨੂੰ ਦੱਸਿਆ ਕਿ ਅੱਗ ਪਹਿਲਾਂ ਇੱਕ ਘਰ ਵਿੱਚ ਲੱਗੀ ਅਤੇ ਫਿਰ ਨੇੜੇ ਦੇ ਦੋ ਸਕੂਲਾਂ ਵਿੱਚ ਫੈਲ ਗਈ।

Advertisement

ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ‘ਫੁਰਾਹਾ ਸੈਕੰਡਰੀ ਸਕੂਲ’ ਦੇ ਅੰਦਰ ਫਸ ਗਏ ਅਤੇ ਕੁਝ ਦੀ ਦਮ ਘੁਟਣ ਨਾਲ ਮੌਤ ਹੋ ਗਈ।

ਸਿਹਤ ਕੇਂਦਰ ਦੀ ਇੱਕ ਨਰਸ ਸਿਜਾ ਜੀਨ-ਬੈਪਟਿਸਟ ਨੇ ‘ਏ ਪੀ’ ਨੂੰ ਦੱਸਿਆ ਕਿ ਫੁਰਾਹਾ ਅਤੇ ਨੇੜੇ ਦੇ ‘ਉਜਾਮਾ ਪ੍ਰਾਇਮਰੀ ਸਕੂਲ’ ਦੇ ਵੱਖ-ਵੱਖ ਉਮਰ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਕੂਲ ਯੂਨੀਫਾਰਮ ਵਿੱਚ ਹੀ ਨਿਆਮੁਲਾਗਿਰਾ ਬੀਡੋਮ ਸਿਹਤ ਕੇਂਦਰ ਲਿਆਂਦਾ ਗਿਆ।

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਮੈਡੀਕਲ ਕਰਮਚਾਰੀਆਂ ਲਈ ਉਨ੍ਹਾਂ ਦਾ ਸਹੀ ਅੰਕੜਾ ਰੱਖ ਪਾਉਣਾ ਮੁਸ਼ਕਿਲ ਹੋ ਰਿਹਾ ਸੀ।

ਲੁਬਾਲਾ ਅਨੁਸਾਰ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Advertisement
×