ਯੂਕਰੇਨ ਵਿੱਚ ਰੂਸੀ ਹਮਲਿਆਂ ਕਾਰਨ 24 ਨਾਗਰਿਕਾਂ ਦੀ ਮੌਤ
ਕੀਵ, 24 ਜੂਨ
ਰੂਸ ਦੇ ਤਾਜ਼ਾ ਹਮਲਿਆ ਕਾਰਨ ਯੂਕਰੇਨ ਵਿੱਚ ਘੱਟੋ-ਘੱਟ 24 ਨਾਗਰਿਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਹੋਰ ਜ਼ਖਮੀ ਹੋ ਗਏ ਹਨ। ਉੱਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਹਮਲੇ ਨੂੰ ਰੋਕਣ ਲਈ ਪੱਛਮੀ ਮਦਦ ਦੀ ਨਾਟੋ ਸੰਮੇਲਨ ਵਿੱਚ ਗਰੰਟੀ ਮੰਗੀ ਹੈ।
ਰੂਸੀ ਫੌਜਾਂ ਨੇ ਪੂਰੇ ਯੁੱਧ ਦੌਰਾਨ ਯੂਕਰੇਨ ਦੇ ਨਾਗਰਿਕ ਖੇਤਰਾਂ ’ਤੇ ਲਗਾਤਾਰ ਬੰਬਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਹੁਣ 12,000 ਤੋਂ ਵੱਧ ਯੂਕਰੇਨੀ ਨਾਗਰਿਕ ਮਾਰੇ ਗਏ ਹਨ।
ਜ਼ੇਲੇਨਸਕੀ ਮੰਗਲਵਾਰ ਨੂੰ ਨੀਦਰਲੈਂਡਜ਼ ਦੇ ਹੇਗ ਵਿੱਚ ਇੱਕ ਨਾਟੋ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਪੱਛਮੀ ਨੇਤਾਵਾਂ ਨਾਲ ਮਿਲਣ ਵਾਲੇ ਸਨ। ਉਹ ਰੂਸ ਦੀ ਵੱਡੀ ਫੌਜ ਵਿਰੁੱਧ ਯੂਕਰੇਨ ਦੀ ਲੜਾਈ ਲਈ ਵਾਧੂ ਫੌਜੀ ਸਹਾਇਤਾ ਲੈਣ ਚਾਹਵਾਨ ਹੈ, ਕਿਉਂਕਿ ਹਾਲ ਹੀ ਵਿੱਚ ਸਿੱਧੀਆਂ ਸ਼ਾਂਤੀ ਵਾਰਤਾਵਾਂ ਨੇ ਸੰਭਾਵੀ ਸਮਝੌਤੇ 'ਤੇ ਕੋਈ ਪ੍ਰਗਤੀ ਨਹੀਂ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਡਨੀਪਰੋ ’ਤੇ ਇੱਕ ਰੂਸੀ ਬੈਲਿਸਟਿਕ ਮਿਜ਼ਾਈਲ ਹਮਲੇ ਨੇ ਮੰਗਲਵਾਰ ਦੁਪਹਿਰ ਦੇ ਕਰੀਬ ਕੇਂਦਰੀ ਯੂਕਰੇਨੀ ਸ਼ਹਿਰ ਵਿੱਚ ਕਈ ਨਾਗਰਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 15 ਲੋਕ ਮਾਰੇ ਗਏ ਅਤੇ ਘੱਟੋ-ਘੱਟ 174 ਹੋਰ ਜ਼ਖਮੀ ਹੋ ਗਏ। ਡਨੀਪਰੋ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਲਿਸਾਕ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਨੇੜਲੇ ਕਸਬੇ ਸਮਰ ਵਿੱਚ ਇੱਕ ਹਮਲੇ ਵਿੱਚ ਦੋ ਲੋਕ ਮਾਰੇ ਗਏ ਅਤੇ 14 ਜ਼ਖਮੀ ਹੋ ਗਏ। -ਏਪੀ