DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Wild Fire ਨਾਲ 230 ਘਰ ਤਬਾਹ

ਪੱਛਮੀ ਕੈਨੇਡਾ ’ਚ ਜੰਗਲ ਦੀ ਅੱਗ ਨੇ ਆਦਿਵਾਸੀ ਭਾਈਚਾਰੇ ਦੇ ਲਗਪਗ 230 ਘਰ ਤਬਾਹ ਕਰ ਦਿੱਤੇ ਹਨ। ਓਕਾਨਾਗਨ ਇੰਡੀਅਨ ਬੈਂਡ ਦੇ ਮੁਖੀ ਡੈਨ ਵਿਲਸਨ ਨੇ ਦੱਸਿਆ ਕਿ ਬ੍ਰੈਡਲੀ ਕਰੀਕ ਦੀ ਇਸ ਭਿਆਨਕ ਅੱਗ ਨੇ ਵਰਨੌਨ ਨੇੜੇ ਰਿਜ਼ਰਵ ਖੇਤਰ ਨੂੰ ਬੁਰੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੱਛਮੀ ਕੈਨੇਡਾ ’ਚ ਜੰਗਲ ਦੀ ਅੱਗ ਨੇ ਆਦਿਵਾਸੀ ਭਾਈਚਾਰੇ ਦੇ ਲਗਪਗ 230 ਘਰ ਤਬਾਹ ਕਰ ਦਿੱਤੇ ਹਨ। ਓਕਾਨਾਗਨ ਇੰਡੀਅਨ ਬੈਂਡ ਦੇ ਮੁਖੀ ਡੈਨ ਵਿਲਸਨ ਨੇ ਦੱਸਿਆ ਕਿ ਬ੍ਰੈਡਲੀ ਕਰੀਕ ਦੀ ਇਸ ਭਿਆਨਕ ਅੱਗ ਨੇ ਵਰਨੌਨ ਨੇੜੇ ਰਿਜ਼ਰਵ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਤੇਜ਼ ਹਵਾਵਾਂ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਵਿਅਕਤੀਆਂ ਨੂੰ ਸਿਰਫ਼ ਪੰਜ ਮਿੰਟ ’ਚ ਹੀ ਘਰ ਛੱਡਣੇ ਪੈ ਗਏ। ਹਵਾਈ ਅਮਲੇ ਦੀ ਮਦਦ ਨਾਲ ਡੇਅ ਕੇਅਰ ਅਤੇ ਨਵੇਂ ਬਣੇ ਸਕੂਲ ਨੂੰ ਬਚਾਅ ਲਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਲਗਪਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੰਗਲ ਦੀ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ।

Advertisement

Advertisement
Advertisement
×