
ਨਿਊਯਾਰਕ, 11 ਸਤੰਬਰ
ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਅਤਿਵਾਦੀ ਹਮਲਿਆਂ ਦੀ ਅੱਜ 21ਵੀਂ ਬਰਸੀ ਮਨਾਈ ਗਈ ਅਤੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹਮਲੇ ਦੀ ਬਰਸੀ ਮਨਾਉਣ ਅਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਵੱਖ-ਵੱਖ ਥਾਵਾਂ 'ਤੇ ਇਕੱਠੇ ਹੋਏ। ਅੱਜ ਤੋਂ ਠੀਕ 21 ਸਾਲ ਪਹਿਲਾਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਹਾਈਜੈਕ ਕੀਤੇ ਜਹਾਜ਼ਾਂ ਦੇ ਲੜੀਵਾਰ ਹਮਲਿਆਂ ਵਿੱਚ 3000 ਲੋਕ ਮਾਰੇ ਗਏ ਸਨ। ਰਾਤ ਨੂੰ ਰਾਸ਼ਟਰਪੀ ਜੋਅ ਬਾਇਡਨ ਦੇਸ਼ ਨੂੰ ਸੰਬੋਧਨ ਕਰਨਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ