DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 21 ਅਤਿਵਾਦੀ ਮਾਰੇ ਗਏ

ਸੁਰੱਖਿਆ ਬਲਾਂ ਦੇ ਪੰਜ ਜਵਾਨ ਅਤੇ ਕਸਟਮ ਵਿਭਾਗ ਦਾ ਇੱਕ ਅਧਿਕਾਰੀ ਵੀ ਮਾਰਿਆ ਗਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਈਆਂ ਦੋ ਵੱਖ-ਵੱਖ ਝੜਪਾਂ ਵਿੱਚ ਘੱਟੋ-ਘੱਟ 21 ਅਤਿਵਾਦੀ ਮਾਰੇ ਗਏ ਹਨ। ਪਾਕਿਸਤਾਨੀ ਫ਼ੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾਵਾਂ ਸੋਮਵਾਰ ਰਾਤ ਚਗਈ ਜ਼ਿਲ੍ਹੇ ਦੇ ਨੋਕਚਾ ਅਤੇ ਪਿਸ਼ਿਨ ਜ਼ਿਲ੍ਹੇ ਦੇ ਜ਼ਿਆਰਤ ਚੌਰਾਹੇ ’ਤੇ ਵਾਪਰੀਆਂ, ਜਿਨ੍ਹਾਂ ਵਿੱਚ ਸੁਰੱਖਿਆ ਬਲ ਦੇ ਪੰਜ ਜਵਾਨ ਅਤੇ ਕਸਟਮ ਵਿਭਾਗ ਦਾ ਇੱਕ ਅਧਿਕਾਰੀ ਵੀ ਮਾਰਿਆ ਗਿਆ।

Advertisement

ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਦੀ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਵਿੱਚ 'ਫ਼ਿਤਨਾ-ਅਲ-ਖ਼ਵਾਰਿਜ' ਨਾਲ ਜੁੜੇ 21 ਅਤਿਵਾਦੀ ਮਾਰੇ ਗਏ। 'ਫ਼ਿਤਨਾ-ਅਲ-ਖ਼ਵਾਰਿਜ' ਉਹ ਸ਼ਬਦ ਹੈ ਜਿਸ ਦੀ ਵਰਤੋਂ ਸਰਕਾਰ ਪਾਬੰਦੀਸ਼ੁਦਾ ਸੰਗਠਨ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' (ਟੀ ਟੀ ਪੀ) ਲਈ ਕਰਦੀ ਹੈ।

Advertisement

ਪਹਿਲੀ ਘਟਨਾ ਵਿੱਚ, ਅਤਿਵਾਦੀਆਂ ਨੇ ਜ਼ਬਰਨ ਵਸੂਲੀ ਲਈ ਐੱਨ-40 ਕੋਇਟਾ-ਤਾਫ਼ਤਨ ਰਾਜਮਾਰਗ ’ਤੇ ਇੱਕ ਗ਼ੈਰ-ਕਾਨੂੰਨੀ ਜਾਂਚ ਚੌਕੀ ਬਣਾ ਕੇ ਯਾਤਰੀਆਂ ਦੀ ਆਵਾਜਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਬਿਆਨ ਮੁਤਾਬਕ, "ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਜ਼ਬਰਦਸਤ ਗੋਲੀਬਾਰੀ ਤੋਂ ਬਾਅਦ ਮੌਕੇ ’ਤੇ ਹੀ ਗਿਆਰਾਂ ਅਤਿਵਾਦੀਆਂ ਨੂੰ ਮਾਰ ਗਿਰਾਇਆ।" ਅਤਿਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ।

ਦੂਜੀ ਘਟਨਾ ਵਿੱਚ, ਅਤਿਵਾਦੀਆਂ ਨੇ 'ਕਸਟਮਜ਼ ਹਾਊਸ' ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਇੱਕਜੁੱਟ ਹੋ ਕੇ ਹਮਲਾ ਕੀਤਾ। ਫ਼ੌਜ ਨੇ ਕਿਹਾ, "ਸੁਰੱਖਿਆ ਬਲਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਕੀਤੀ ਅਤੇ ਜ਼ਬਰਦਸਤ ਗੋਲੀਬਾਰੀ ਤੋਂ ਬਾਅਦ 10 ਅਤਿਵਾਦੀਆਂ ਨੂੰ ਮਾਰ ਗਿਰਾਇਆ।"

ਫੌਜ ਨੇ ਕਿਹਾ ਕਿ ਕਸਟਮਜ਼ ਹਾਊਸ ’ਤੇ ਹਮਲਾ ਕਸਟਮ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਫ਼ਰਜ਼ਾਂ ਦੀ ਪਾਲਣਾ ਕਰਨ ਤੋਂ ਰੋਕਣ ਲਈ ਕੀਤਾ ਗਿਆ ਸੀ। ਫ਼ੌਜ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਪੰਜ ਸੁਰੱਖਿਆ ਕਰਮੀ ਅਤੇ ਇੱਕ ਕਸਟਮ ਅਧਿਕਾਰੀ ਦੀ ਵੀ ਮੌਤ ਹੋ ਗਈ।

Advertisement
×