Bangladesh ਵਿੱਚ truck ਪਲਟਣ ਕਾਰਨ 15 ਮੌਤਾਂ
ਬੰਗਲਾਦੇਸ਼ ਦੇ ਅਹਿਮ ਰਾਜਮਾਰਗ ’ਤੇ ਅੱਜ ਤੜਕੇ ਟਰੱਕ ਪਲਟਣ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਫਾਇਰ ਬ੍ਰਿਗੇਡ ਕੇਂਦਰ ਦੇ ਇੰਚਾਰਜ ਅਤਾਉਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਹਾਦਸਾ ਜਮੁਨਾ ਪੁਲ ਦੇ...
Advertisement
ਬੰਗਲਾਦੇਸ਼ ਦੇ ਅਹਿਮ ਰਾਜਮਾਰਗ ’ਤੇ ਅੱਜ ਤੜਕੇ ਟਰੱਕ ਪਲਟਣ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਫਾਇਰ ਬ੍ਰਿਗੇਡ ਕੇਂਦਰ ਦੇ ਇੰਚਾਰਜ ਅਤਾਉਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਹਾਦਸਾ ਜਮੁਨਾ ਪੁਲ ਦੇ ਪੂਰਬੀ ਹਿੱਸੇ ’ਚ ਹੋਇਆ ਜੋ ਉੱਤਰ ਪੱਛਮੀ ਬੰਗਲਾਦੇਸ਼ ਨੂੰ ਮੱਧ ਭਾਗ ਨਾਲ ਜੋੜਦਾ ਹੈ।’’ ਉਨ੍ਹਾਂ ਕਿਹਾ ਕਿ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ। ਸਥਾਨਕ ਪੁਲੀਸ ਅਨੁਸਾਰ ਟਰੱਕ ’ਚ ਲੋਹੇ ਦੀਆਂ ਰਾਡਾਂ ਨਾਲ ਕੁਝ ਮੁਸਾਫਰ ਵੀ ਸਵਾਰ ਸਨ। ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਤੰਗੇਲ ਜ਼ਿਲ੍ਹੇ ਦੇ ਕਾਲੀਹਾਟੀ ਉਪ ਜ਼ਿਲ੍ਹੇ ’ਚ ਇਹ ਟਰੱਕ ਪਲਟ ਗਿਆ। ਇਹ ਟਰੱਕ ਦੱਖਣ-ਪੂਰਬੀ ਸਾਹਿਲੀ ਸ਼ਹਿਰ ਚਟਗਾਓਂ ਤੋਂ ਉੱਤਰ-ਪੱਛਮੀ ਖੇਤਰ ਵੱਲ ਜਾ ਰਿਹਾ ਸੀ।
Advertisement
Advertisement
×

