ਇਕੁਆਡੋਰ ਤੇ ਪੇਰੂ ਵਿੱਚ ਭੂਚਾਲ ਕਾਰਨ 14 ਮੌਤਾਂ; 380 ਜ਼ਖ਼ਮੀ : The Tribune India

ਇਕੁਆਡੋਰ ਤੇ ਪੇਰੂ ਵਿੱਚ ਭੂਚਾਲ ਕਾਰਨ 14 ਮੌਤਾਂ; 380 ਜ਼ਖ਼ਮੀ

ਇਕੁਆਡੋਰ ਤੇ ਪੇਰੂ ਵਿੱਚ ਭੂਚਾਲ ਕਾਰਨ 14 ਮੌਤਾਂ; 380 ਜ਼ਖ਼ਮੀ

ਇਕੁਆਡੋਰ ਦੇ ਇਸਲਾ ਪੁਨਾ ਵਿੱਚ ਭੂਚਾਲ ਕਾਰਨ ਨੁਕਸਾਨੇ ਘਰ ਨੇੜੇ ਖੜ੍ਹਾ ਹੋਇਆ ਬੱਚਾ। -ਫੋਟੋ: ਰਾਇਟਰਜ਼

ਕੁਇਟੋ (ਇਕੁਆਡੋਰ), 19 ਮਾਰਚ

ਦੱਖਣੀ ਇਕੁਆਡੋਰ ਅਤੇ ਉੱਤਰੀ ਪੇਰੂ ਵਿੱਚ ਸ਼ਨਿਚਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਜਦਕਿ 380 ਜ਼ਖ਼ਮੀ ਹੋਏ ਹਨ। ਭੂਚਾਲ ਕਾਰਨ ਕਈ ਲੋਕ ਮਲਬੇ ਹੇਠਾਂ ਦੱਬ ਗਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਭੂਚਾਲ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ‘ਅਮਰੀਕੀ ਭੂ-ਵਿਗਿਆਨ ਸਰਵੇਖਣ’ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਇਕੁਆਡੋਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੁਆਯਾਕਿਲ ਤੋਂ ਲਗਪਗ 50 ਮੀਲ (80 ਕਿਲੋਮੀਟਰ) ਦੱਖਣ ਵਿਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਪੇਰੂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਜਦਕਿ ਇਕੁਆਡੋਰ ਵਿੱਚ 13 ਵਿਅਕਤੀ ਮਾਰੇ ਗਏ। ਉਨ੍ਹਾਂ ਕਿਹਾ ਕਿ 380 ਹੋਰ ਜ਼ਖਮੀ ਹੋਏ ਹਨ। ਲਾਸੋ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਭੂਚਾਲ ਕਾਰਨ 11 ਲੋਕਾਂ ਦੀ ਮੌਤ ਤੱਟਵਰਤੀ ਰਾਜ ਐਲ ਓਰੋ ਵਿਚ ਅਤੇ ਦੋ ਦੀ ਮੌਤ ਪਹਾੜੀ ਰਾਜ ਅਜੁਏ ਵਿੱਚ ਹੋਈ। ਪੇਰੂ ਦੇ ਪ੍ਰਧਾਨ ਮੰਤਰੀ ਅਲਬਰਟੋ ਓਟਾਰੋਲਾ ਨੇ ਕਿਹਾ ਕਿ ਇਕਵਾਡੋਰ ਦੀ ਸਰਹੱਦ ’ਤੇ ਟੁੰਬੇਸ ਖੇਤਰ ਵਿਚ ਇਕ ਘਰ ਢਹਿਣ ਕਾਰਨ ਸਿਰ ’ਤੇ ਸੱਟ ਲੱਗਣ ਕਾਰਨ ਚਾਰ ਵਰ੍ਹਿਆਂ ਦੀ ਬੱਚੀ ਦੀ ਮੌਤ ਹੋ ਗਈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

5805 ਭਾਰ ਦੇ ਸੈਟੇਲਾਈਟਾਂ ਵਿਚ ਅਮਰੀਕਾ ਤੇ ਜਾਪਾਨ ਸਣੇ ਛੇ ਕੰਪਨੀਆਂ ਦੀ...

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਦੇਸ਼ ਦੇ ਜਮਹੂਰੀ ਸੁਭਾਅ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ’ਚ ਹੋਇਆ; 29 ਨੂੰ ਮੁੜ ਵਿਗੜ ਸਕਦੈ ਮੌਸ...

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਇੱਥੋਂ ਸਕੂਟੀ ਰਾਹੀਂ ਸ਼ਾਹਬਾਦ ਪੁੱਜਣ ਦ...

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਦੋਵੇਂ ਮੁੱਕੇਬਾਜ਼ਾਂ ਨੇ ਇਤਿਹਾਸ ਸਿਰਜਿਆ; ਚਾਰ ਮੁੱਕੇਬਾਜ਼ ਏਸ਼ਿਆਈ ਖੇਡਾ...

ਸ਼ਹਿਰ

View All