ਅਸਾਧਾਰਨ ਬੱਚਿਆਂ ਲਈ 50 ਹਜ਼ਾਰ ਡਾਲਰ ਦੇ ‘ਗਲੋਬਲ ਵਿਦਿਆਰਥੀ ਪੁਰਸਕਾਰ’ ਦਾ ਐਲਾਨ : The Tribune India

ਅਸਾਧਾਰਨ ਬੱਚਿਆਂ ਲਈ 50 ਹਜ਼ਾਰ ਡਾਲਰ ਦੇ ‘ਗਲੋਬਲ ਵਿਦਿਆਰਥੀ ਪੁਰਸਕਾਰ’ ਦਾ ਐਲਾਨ

ਅਸਾਧਾਰਨ ਬੱਚਿਆਂ ਲਈ 50 ਹਜ਼ਾਰ ਡਾਲਰ ਦੇ ‘ਗਲੋਬਲ ਵਿਦਿਆਰਥੀ ਪੁਰਸਕਾਰ’ ਦਾ ਐਲਾਨ

ਲੰਡਨ: ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ ਚੈੱਗ ਦੀ ਖੋਜ ਇਕਾਈ ਅਤੇ ਬਰਤਾਨੀਆ ਆਧਾਰਤ ਵਾਰਕੇਅ ਫਾਊਂਡੇਸ਼ਨ ਵੱਲੋਂ ਅਸਾਧਾਰਨ ਪ੍ਰਤਿਭਾਵਾਨ ਵਿਦਿਆਰਥੀਆਂ ਲਈ 50 ਹਜ਼ਾਰ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਗਲੋਬਲ ਵਿਦਿਆਰਥੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਵੱਡੀ ਪੱਧਰ ’ਤੇ ਸਮਾਜ ਤੇ ਸਿੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਮੁਹੱਈਆ ਕਰਾਉਣ ਦੇ ਮਕਸਦ ਨਾਲ ਦਿੱਤਾ ਜਾਵੇਗਾ।  

ਜ਼ਿਕਰਯੋਗ ਹੈ ਕਿ ਚੈੱਗ.ਓਆਰਜੀ ਪਹਿਲਾਂ ਤੋਂ ਹੀ ਦਸ ਲੱਖ ਡਾਲਰ ਇਨਾਮੀ ਰਾਸ਼ੀ ਵਾਲਾ ਗਲੋਬਲ ਅਧਿਆਪਕ ਪੁਰਸਕਾਰ ਦਿੰਦੀ ਆ ਰਹੀ ਹੈ। ਵਿਸ਼ਵ ਪੱਧਰ ਦੇ ਇਸ ਨਵੇਂ ਚੈੱਗ.ਓਆਰਜੀ ਵਿਦਿਆਰਥੀ ਪੁਰਸਕਾਰ ਲਈ ਉਹ ਵਿਦਿਆਰਥੀ ਯੋਗ ਹੋਣਗੋ ਜੋ ਘੱਟੋ-ਘੱਟ 16 ਸਾਲ ਦੇ ਹੋਣ ਅਤੇ ਉਨ੍ਹਾਂ ਕਿਸੇ ਸਿੱਖਿਆ ਸੰਸਥਾ ਜਾਂ ਸਿਖਲਾਈ ਤੇ ਹੁਨਰ ਪ੍ਰੋਗਰਾਮ ਵਿੱਚ ਦਾਖ਼ਲਾ ਲਿਆ ਹੋਵੇ। ਪਾਰਟ ਟਾਈਮ ਪੜ੍ਹਾਈ ਕਰਨ ਵਾਲੇ ਜਾਂ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਇਸ ਪੁਰਸਕਾਰ ਲਈ ਬਿਨੈ ਕਰ ਸਕਦੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All