DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਕਾਰ ਰੋਕੋ’ ਕਹਿੰਦੀ ਰਹੀ ਪਤਨੀ, ਪ੍ਰੇਮਿਕਾ ਨਾਲ ਬੈਠੇ ਪਤੀ ਨੇ ਗੱਡੀ ਭਜਾਈ; ਬੋਨਟ ’ਤੇ ਲਟਕਣ ਦੀ ਵੀਡੀਓ ਵਾਇਰਲ

ਪਤਨੀ ਨੂੰ ਬੋਨਟ ’ਤੇ ਲਟਕਾ ਕੇ ਗੱਡੀ ਦੌੜਾਉਣ ਵਾਲਾ ਪਤੀ ਤੇ ਉਸ ਦੀ ਮਹਿਲਾ ਦੋਸਤ ਗ੍ਰਿਫ਼ਤਾਰ; ਪੁਲੀਸ ਨੇ ਦਰਜ ਕੀਤਾ ਕੇਸ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ।
Advertisement

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲੋਹੀਆਨਗਰ ਥਾਣਾ ਖੇਤਰ ਵਿੱਚ ਇੱਕ ਮਹਿਲਾ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਹੋਈ ਦਿਖਾਈ ਦਿੱਤੀ। ਇਸ ਖੌਫ਼ਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤ ਮਹਿਲਾ ਨੇ ਦੋਸ਼ ਲਾਇਆ ਹੈ ਕਿ ਕਾਰ ਉਸ ਦਾ ਪਤੀ ਚਲਾ ਰਿਹਾ ਸੀ ਅਤੇ ਜਦੋਂ ਉਸ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਗੱਡੀ ਰੋਕਣ ਦੀ ਬਜਾਏ ਉਸ ਦੀ ਜਾਨ ਜੋਖਮ ਵਿੱਚ ਪਾਉਂਦਿਆਂ ਕਾਰ ਦੀ ਰਫ਼ਤਾਰ ਵਧਾ ਦਿੱਤੀ।

ਮਹਿਲਾ ਦੀ ਪਛਾਣ ਸੁਨੀਤਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਨੇ ਆਪਣੇ ਪਤੀ ਮਿਅੰਕ ਨੂੰ ਕਿਸੇ ਹੋਰ ਮਹਿਲਾ ਦੋਸਤ ਨਾਲ ਕਾਰ ਵਿੱਚ ਬੈਠੇ ਦੇਖ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ। ਦੋਸ਼ ਹੈ ਕਿ ਮਿਅੰਕ ਨੇ ਗੱਡੀ ਰੋਕਣ ਦੀ ਥਾਂ ਅੱਗੇ ਵਧਾ ਦਿੱਤੀ, ਜਿਸ ’ਤੇ ਸੁਨੀਤਾ ਨੇ ਆਪਣੀ ਜਾਨ ਬਚਾਉਣ ਲਈ ਬੋਨਟ ’ਤੇ ਛਾਲ ਮਾਰ ਦਿੱਤੀ। ਵਾਇਰਲ ਵੀਡੀਓ ਵਿੱਚ ਮਹਿਲਾ ਚਲਦੀ ਹੋਈ ਕਾਰ ਦੇ ਅਗਲੇ ਹਿੱਸੇ ’ਤੇ ਲਟਕੀ ਹੋਈ ਨਜ਼ਰ ਆ ਰਹੀ ਹੈ, ਜਦੋਂਕਿ ਆਸ-ਪਾਸ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਪੁਲੀਸ ਨੂੰ ਸੂਚਨਾ ਦਿੱਤੀ।

Advertisement

ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ। ਰਾਹਗੀਰਾਂ ਅਤੇ ਪੁਲੀਸ ਦੀ ਮਦਦ ਨਾਲ ਮਹਿਲਾ ਨੂੰ ਕਾਰ ਤੋਂ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਪੀੜਤ ਸੁਨੀਤਾ ਨੇ ਥਾਣੇ ਪਹੁੰਚ ਕੇ ਆਪਣੇ ਪਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਅਤੇ ਪੂਰੀ ਘਟਨਾ ਦੀ ਜਾਣਕਾਰੀ ਪੁਲੀਸ ਨਾਲ ਸਾਂਝੀ ਕੀਤੀ।

Advertisement

ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਤੁਰੰਤ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਮਿਅੰਕ ਅਤੇ ਉਸ ਦੀ ਮਹਿਲਾ ਦੋਸਤ ਮਾਹੀ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਅਤੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਅਤੇ ਹਾਲਾਤ ਦਾ ਸਪੱਸ਼ਟ ਪਤਾ ਲਗਾਇਆ ਜਾ ਸਕੇ।

Advertisement
×