DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਤੁਸੀਂ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੋਗੇ?’: Kriti Sanon ਦੇ ਇਸ਼ਤਿਹਾਰ ’ਤੇ Kangana Ranaut ਦਾ ਤਿੱਖਾ ਤਨਜ਼

ਰੱਖੜੀ ਦੇ ਇਸ਼ਤਿਹਾਰ ’ਚ ਕ੍ਰਿਤੀ ਦੇ ਪਹਿਰਾਵੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ

  • fb
  • twitter
  • whatsapp
  • whatsapp
featured-img featured-img
‘ਤੁਸੀਂ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੋਗੇ?’: Kriti Sanon ਦੇ ਇਸ਼ਤਿਹਾਰ ’ਤੇ Kangana Ranaut ਦਾ ਤਿੱਖਾ ਤਨਜ਼
Advertisement

ਬੌਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੇ ਇੱਕ ਨਵੇਂ ਜਵੈਲਰੀ ਇਸ਼ਤਿਹਾਰ (Jewellery Ad) ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਰੱਖੜੀ ਦੇ ਤਿਉਹਾਰ ਨਾਲ ਸਬੰਧਤ ਇਸ ਇਸ਼ਤਿਹਾਰ ਵਿੱਚ ਕ੍ਰਿਤੀ ਦੇ ਪਹਿਰਾਵੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਬਹਿਸ ਛਿੜੀ ਹੋਈ ਸੀ, ਜਿਸ ਤੋਂ ਬਾਅਦ ਹੁਣ ਕੰਗਨਾ ਨੇ ਵੀ ਬਿਨਾਂ ਨਾਂ ਲਏ ਇਸ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਇਸ ਇਸ਼ਤਿਹਾਰ ਨੂੰ ‘ਜਾਣਬੁੱਝ ਕੇ ਅਜੀਬ ਅਤੇ ਇਤਰਾਜ਼ਯੋਗ’ (Intentionally Creepy) ਕਰਾਰ ਦਿੱਤਾ ਹੈ।

ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ, “ਅੱਜ ਦੇ ਦੌਰ ਵਿੱਚ ਔਰਤ ਹੋਣਾ ਬਹੁਤ ਵਧੀਆ ਗੱਲ ਹੈ। ਸਾਡੀਆਂ ਅਲਮਾਰੀਆਂ ਕੱਪੜਿਆਂ ਦੀਆਂ ਵੱਖ-ਵੱਖ ਕਿਸਮਾਂ ਨਾਲ ਭਰੀਆਂ ਹੋਈਆਂ ਹਨ, ਅੱਜ ਦੀ ਔਰਤ ਇੱਕ ਗਲੋਬਲ ਔਰਤ ਹੈ- ਕੌਕਟੇਲ ਡਰੈੱਸਾਂ ਤੋਂ ਲੈ ਕੇ ਲਹਿੰਗਾ ਚੋਲੀ, ਜੀਨਸ ਤੋਂ ਲੈ ਕੇ ਸਾੜ੍ਹੀਆਂ, ਬਿਕਨੀ ਤੋਂ ਲੈ ਕੇ ਸਲਵਾਰ ਕਮੀਜ਼ ਤੱਕ ਸਭ ਉਪਲਬਧ ਹੈ। ਪਰ ਇਨ੍ਹਾਂ ਸਾਰੇ ਵਿਕਲਪਾਂ ਵਿੱਚੋਂ, ਤੁਸੀਂ ਆਪਣੇ ਭਰਾ ਨੂੰ ਬਿਕਨੀ ਜਾਂ ਅੰਡਰਗਾਰਮੈਂਟਸ ਵਿੱਚ ਰੱਖੜੀ ਕਿਉਂ ਬੰਨ੍ਹੋਗੇ? ਤੁਹਾਡੀਆਂ ਸਟਾਈਲਿੰਗ ਚੋਣਾਂ ਕਿੱਥੇ ਚਲੀਆਂ ਗਈਆਂ? ਇਹ ਇਸ਼ਤਿਹਾਰ ਅਜੀਬ ਲੱਗ ਰਿਹਾ ਹੈ।”

Advertisement

ਕ੍ਰਿਤੀ ਸੈਨਨ ਦੇ ਇਸ ਇਸ਼ਤਿਹਾਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਯੂਜ਼ਰਸ ਦੋ ਧੜਿਆਂ ਵਿੱਚ ਵੰਡੇ ਗਏ ਹਨ। ਕਈ ਯੂਜ਼ਰਸ ਨੇ ਇਸ ਪਹਿਰਾਵੇ ਨੂੰ ਅਣਉਚਿਤ ਦੱਸਦਿਆਂ ਪਰੰਪਰਾ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ। ਇੱਕ ਯੂਜ਼ਰ ਨੇ ਲਿਖਿਆ, “ਅਜਿਹੇ ਕੱਪੜਿਆਂ ਵਿੱਚ ਰੱਖੜੀ ਬੰਨ੍ਹਣਾ ਸਹੀ ਨਹੀਂ ਹੈ, ਅਸ਼ਲੀਲਤਾ ਪਹਿਲਾਂ ਇੰਨੀ ਆਮ ਨਹੀਂ ਸੀ।” ਜਦਕਿ ਦੂਜੇ ਯੂਜ਼ਰ ਦਾ ਕਹਿਣਾ ਸੀ ਕਿ ਰਚਨਾਤਮਕ ਆਜ਼ਾਦੀ (Creative Freedom) ਆਪਣੀ ਥਾਂ ਹੈ, ਪਰ ਇਸ ਨਾਲ ਤਿਉਹਾਰ ਦੀ ਪਰੰਪਰਾ ਅਤੇ ਅਸਲ ਭਾਵਨਾ ਨਹੀਂ ਬਦਲਣੀ ਚਾਹੀਦੀ।

Advertisement

ਦੂਜੇ ਪਾਸੇ, ਕਈ ਲੋਕ ਕ੍ਰਿਤੀ ਸੈਨਨ ਦੇ ਸਮਰਥਨ ਵਿੱਚ ਵੀ ਆਏ ਹਨ। ਅਦਾਕਾਰਾ ਦੇ ਪ੍ਰਸ਼ੰਸਕਾਂ ਅਤੇ ਕਈ ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਕੱਪੜਿਆਂ ਦੀ ਚੋਣ ਕਿਸੇ ਦੀ ਨਿੱਜੀ ਪਸੰਦ ਹੈ ਅਤੇ ਇਸ ਨੂੰ ਤਿਉਹਾਰ ਦੀ ਪਵਿੱਤਰਤਾ ਨਾਲ ਜੋੜ ਕੇ ਦੇਖਣਾ ਗਲਤ ਹੈ। ਸਮਰਥਕਾਂ ਨੇ ਤਰਕ ਦਿੱਤਾ ਕਿ ਭਾਰਤੀ ਸਮਾਜ ਨੂੰ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਇੰਨਾ ਸੰਕੁਚਿਤ ਦ੍ਰਿਸ਼ਟੀਕੋਣ ਨਹੀਂ ਰੱਖਣਾ ਚਾਹੀਦਾ। ਹਾਲਾਂਕਿ, ਇਸ ਪੂਰੇ ਵਿਵਾਦ ਅਤੇ ਕੰਗਨਾ ਦੇ ਬਿਆਨ ’ਤੇ ਅਜੇ ਤੱਕ ਕ੍ਰਿਤੀ ਸੈਨਨ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।

Advertisement
×