ਕੌਣ ਹੈ ਭਾਰਤੀ ਪਾਇਲਟ Smit Machchhar? ਜਿਸ ਨੇ ਲਹੂ ਨਾਲ ਲਥਪਥ ਹੋਣ ਦੇ ਬਾਵਜੂਦ ਬਚਾਈਆਂ 174 ਜਾਨਾਂ
ਦੁਬਈ ਤੋਂ ਤਲ ਅਵੀਵ (ਇਜ਼ਰਾਈਲ) ਜਾ ਰਹੀ ਫਲਾਈਦੁਬਈ (flydubai) ਦੀ ਉਡਾਣ FZ1073 ਵਿੱਚ ਬੀਤੇ ਦਿਨ ਹਵਾ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰਨੋਂ ਵਾਲ-ਵਾਲ ਬਚ ਗਿਆ। ਇਸ ਜਹਾਜ਼ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ (co-pilot)...
ਦੁਬਈ ਤੋਂ ਤਲ ਅਵੀਵ (ਇਜ਼ਰਾਈਲ) ਜਾ ਰਹੀ ਫਲਾਈਦੁਬਈ (flydubai) ਦੀ ਉਡਾਣ FZ1073 ਵਿੱਚ ਬੀਤੇ ਦਿਨ ਹਵਾ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰਨੋਂ ਵਾਲ-ਵਾਲ ਬਚ ਗਿਆ। ਇਸ ਜਹਾਜ਼ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ (co-pilot) ਨੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਸਾਜ਼ਿਸ਼ ਰਚੀ ਅਤੇ ਮੁੱਖ ਕੈਪਟਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਰ ਭਾਰਤੀ ਪਾਇਲਟ ਸਮਿਤ ਮੱਛਾਰ ਦੀ ਮੂਸਤੈਦੀ ਕਾਰਨ ਸਾਰੇ ਯਾਤਰੀਆਂ ਦੀ ਜਾਨ ਬਚ ਗਈ।
ਕੋ ਲਾਇਲਟ ਵੱਲੋਂ ਕੀਤੇ ਹਮਲੇ ਤੋਂ ਬਾਅਦ ਜਹਾਜ਼ 34,000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ 17,000 ਫੁੱਟ ਤੱਕ ਹੇਠਾਂ ਡਿੱਗ ਗਿਆ। ਇੰਨੇ ਵੱਡੇ ਖ਼ਤਰੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ, ਭਾਰਤੀ ਕੈਪਟਨ ਸਮਿਤ ਮੱਛਾਰ (Smit Machchhar) ਨੇ ਬੇਮਿਸਾਲ ਬਹਾਦਰੀ ਦਿਖਾਉਂਦੇ ਹੋਏ 174 ਲੋਕਾਂ ਦੀ ਜਾਨ ਬਚਾ ਲਈ। ਬਾਅਦ ਵਿੱਚ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਪ੍ਰਿੰਸ ਸੁਲਤਾਨ ਬਿਨ ਅਬਦੁਲ ਅਜ਼ੀਜ਼ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ।
ਕੌਣ ਹੈ ਕੈਪਟਨ ਸਮਿਤ ਮਛਾਰ (Smit Machchhar)?
ਵੇਰਵਿਆਂ ਅਨੁਸਾਰ ਕੈਪਟਨ ਸਮਿਤ ਮਛਾਰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਲਗਪਗ 15 ਸਾਲਾਂ ਦਾ ਉਡਾਣ ਦਾ ਤਜਰਬਾ ਹੈ ਅਤੇ ਉਹ 9,750 ਤੋਂ ਵੱਧ ਘੰਟੇ ਜਹਾਜ਼ ਉਡਾ ਚੁੱਕੇ ਹਨ। ਉਹ ਬੋਇੰਗ 737 ਜਹਾਜ਼ ਦੇ ਇੱਕ ਤਜਰਬੇਕਾਰ ਕੈਪਟਨ ਹਨ। ਰਿਪੋਰਟਾਂ ਅਨੁਸਾਰ ਬਚਪਨ ਵਿੱਚ ਏਵੀਏਸ਼ਨ ਉਨ੍ਹਾਂ ਦਾ ਮੁੱਖ ਸੁਪਨਾ ਨਹੀਂ ਸੀ। ਉਹ ਆਪਣੇ ਪਰਿਵਾਰਕ ਟੈਕਸਟਾਈਲ ਬਿਜ਼ਨਸ ਨੂੰ ਸੰਭਾਲਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਟੈਕਸਟਾਈਲ ਇੰਜੀਨੀਅਰਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਵੇਲਿੰਗਕਰ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਪੜ੍ਹਾਈ ਕੀਤੀ।
flydubai ਦੇ ਜਹਾਜ਼ ’ਚ ਜ਼ਖ਼ਮੀ ਹਾਲਤ ਵਿੱਚ ਕਿਵੇਂ ਬਚਾਈ 174 ਲੋਕਾਂ ਦੀ ਜਾਨ?
ਉਡਾਣ FZ1073 ਦੌਰਾਨ ਜਦੋਂ ਜਹਾਜ਼ ਅਸਮਾਨ ਵਿੱਚ ਸੀ, ਤਾਂ ਸਹਿ-ਪਾਇਲਟ ਨੇ ਕੈਪਟਨ ਸਮਿਤ ਮੱਛਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਜਹਾਜ਼ ਦੇ ਸਿਸਟਮ ਨੂੰ ਨੁਕਸਾਨ ਪਹੁੰਚਾ ਕੇ ਇਸ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਜਹਾਜ਼ ਕੁਝ ਹੀ ਸਕਿੰਟਾਂ ਵਿੱਚ ਹਜ਼ਾਰਾਂ ਫੁੱਟ ਹੇਠਾਂ ਡਿੱਗਣ ਲੱਗਾ।
ਗੰਭੀਰ ਰੂਪ ਵਿੱਚ ਜ਼ਖ਼ਮੀ ਅਤੇ ਖ਼ੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਕੈਪਟਨ ਸਮਿਤ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਸੰਘਰਸ਼ ਕਰਦੇ ਹੋਏ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਾਲਾ ਰਿਲੀਜ਼ ਬਟਨ ਦਬਾ ਦਿੱਤਾ। ਦਰਵਾਜ਼ਾ ਖੁੱਲ੍ਹਦੇ ਹੀ ਯਾਤਰੀਆਂ ਅਤੇ ਕੈਬਿਨ ਕਰੂ ਦੇ ਮੈਂਬਰਾਂ ਨੇ ਕਾਕਪਿਟ ਵਿੱਚ ਦਾਖਲ ਹੋ ਕੇ ਹਮਲਾਵਰ ਸਹਿ-ਪਾਇਲਟ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਹੋਰ ਪਾਇਲਟਾਂ ਅਤੇ ਕਰੂ ਦੀ ਮਦਦ ਨਾਲ ਜਹਾਜ਼ ਨੂੰ ਸੰਤੁਲਿਤ ਕੀਤਾ ਗਿਆ ਅਤੇ ਸਾਊਦੀ ਅਰਬ ਦੇ ਤਬੂਕ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਸੂਝ-ਬੂਝ ਨਾਲ 174 ਯਾਤਰੀਆਂ ਦੀ ਜਾਨ ਸੁਰੱਖਿਅਤ ਬਚ ਗਈ।
ਪ੍ਰਧਾਨ ਮੰਤਰੀਆਂ ਅਤੇ ਵਿਸ਼ਵ ਆਗੂਆਂ ਵੱਲੋਂ ਸ਼ਲਾਘਾ
ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਨੇਤਾਵਾਂ ਨੇ ਕੈਪਟਨ ਸਮਿਤ ਮੱਛਾਰ ਦੀ ਭਰਪੂਰ ਤਾਰੀਫ਼ ਕੀਤੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਕੈਪਟਨ ਸਮਿਤ ਮੱਛਾਰ ਇੱਕ ਹੀਰੋ ਹਨ। ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰਦਿਆਂ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਅਟੁੱਟ ਹਿੰਮਤ ਦਿਖਾਈ ਅਤੇ ਸੈਂਕੜੇ ਜਾਨਾਂ ਬਚਾਈਆਂ।" ਪੀਐਮ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਨੂੰ ਉਨ੍ਹਾਂ ਦੀ ਬਹਾਦਰੀ 'ਤੇ ਮਾਣ ਹੈ।
ਮੌਜੂਦਾ ਹਾਲਤ ਅਤੇ ਅੱਗੇ ਦੀ ਜਾਂਚ
ਰਿਪੋਰਟਾਂ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਕੈਪਟਨ ਸਮਿਤ ਮੱਛਾਰ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਸਫਲ ਸਰਜਰੀ ਹੋਈ। ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਤੇਜ਼ੀ ਨਾਲ ਰਿਕਵਰ ਕਰ ਰਿਹ ਹੈ। ਦੂਜੇ ਪਾਸੇ, ਸਾਊਦੀ ਅਰਬ ਦੇ ਸੁਰੱਖਿਆ ਅਧਿਕਾਰੀਆਂ ਨੇ ਦੋਸ਼ੀ ਸਹਿ-ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਘਟਨਾ ਦੇ ਅਸਲ ਕਾਰਨਾਂ ਅਤੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। (with agency inputs)

