DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਸੱਸ ਦਾ ਨੱਕ ਵੱਢ ਕੇ ਲੈ ਗਿਆ ਜਵਾਈ...

ਇੱਕ ਪਰਿਵਾਰਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਸੱਸ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਨੱਕ ਵੱਢ ਦਿੱਤਾ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮ ਸੋਹਣ ਲਾਲ ਹਮਲੇ ਤੋਂ ਬਾਅਦ ਨੱਕ ਦਾ ਵੱਢਿਆ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। Gemini/AI Generated
Advertisement

ਇੱਕ ਪਰਿਵਾਰਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਸੱਸ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਨੱਕ ਵੱਢ ਦਿੱਤਾ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮ ਸੋਹਣ ਲਾਲ ਹਮਲੇ ਤੋਂ ਬਾਅਦ ਨੱਕ ਦਾ ਵੱਢਿਆ ਹੋਇਆ ਹਿੱਸਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿੱਚ ਡੂੰਗਰੀ ਕੇ ਬਾਂਧਾ ਪਿੰਡ ਵਿੱਚ ਵਾਪਰੀ।

 ਪੁਲੀਸ ਅਨੁਸਾਰ ਸੋਹਣ ਲਾਲ ਦਾ ਆਪਣੀ ਪਤਨੀ ਦੇ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਜੋੜੇ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਹੋਇਆ ਸੀ, ਪਰ ਵਿਆਹੁਤਾ ਕਲੇਸ਼ ਕਾਰਨ ਪਤੀ-ਪਤਨੀ ਪਿਛਲੇ ਕਰੀਬ ਇੱਕ ਸਾਲ ਤੋਂ ਵੱਖ ਰਹਿ ਰਹੇ ਸਨ ਅਤੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਵਾਦ ਸੁਲਝਾਉਣ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਸਨ।

Advertisement

ਪੁਲੀਸ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਸ਼ੁੱਕਰਵਾਰ ਨੂੰ ਘਰ ਵਿੱਚ ਤਿੱਖੀ ਬਹਿਸ ਹੋਈ ਸੀ। ਸ਼ਾਮ ਨੂੰ ਜਦੋਂ ਪੀੜਤਾ ਕੇਲੀ ਦੇਵੀ ਆਪਣੇ ਜਵਾਈ ਸੋਹਣ ਲਾਲ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਸਥਾਨਕ ਪੁਲੀਸ ਸਟੇਸ਼ਨ ਜਾ ਰਹੀ ਸੀ, ਤਾਂ ਉਸ ਨੇ ਕਥਿਤ ਤੌਰ 'ਤੇ ਕੈਂਚੀ ਨਾਲ ਹਮਲਾ ਕਰਕੇ ਉਸ ਦਾ ਨੱਕ ਵੱਢ ਦਿੱਤਾ। ਸਰਵਣਾ ਥਾਣਾ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰ ਮਹਿਲਾ ਨੂੰ ਇਲਾਜ ਲਈ ਗੁਜਰਾਤ ਦੇ ਮਹਿਸਾਣਾ ਲੈ ਗਏ ਹਨ ਅਤੇ ਅਜੇ ਤੱਕ ਮਹਿਲਾ ਅਤੇ ਪਰਿਵਾਰ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ।

Advertisement

Advertisement
×