DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਲੋਕਾਂ ਦੀ ਜਾਨ ਬਚਾਉਣ ਲਈ ਸਰਪੰਚ ਖ਼ੁਦ ਬਣਿਆ ‘ਗੇਟਮੈਨ’

ਗੜ੍ਹਸ਼ੰਕਰ ਦੇ ਪਿੰਡ ਬਸੀਆਲਾ ’ਚ ਪ੍ਰਸ਼ਾਸਨਿਕ ਅਣਗਹਿਲੀ ਖ਼ਿਲਾਫ਼ ਮਿਸਾਲ; ਰੇਲਵੇ ਫਾਟਕ ’ਤੇ ਹਰੀ ਝੰਡੀ ਦਿਖਾ ਕੇ ਲੰਘਾਉਂਦਾ ਹੈ ਰੇਲਗੱਡੀਆਂ

  • fb
  • twitter
  • whatsapp
  • whatsapp
featured-img featured-img
ਲੋਕਾਂ ਦੀ ਜਾਨ ਬਚਾਉਣ ਲਈ ਸਰਪੰਚ ਖ਼ੁਦ ਬਣਿਆ ‘ਗੇਟਮੈਨ’
Advertisement

ਸਰਕਾਰਾਂ ਅਤੇ ਰੇਲਵੇ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਜਦੋਂ ਲੋਕਾਂ ਦੀ ਜਾਨ ਜ਼ੋਖ਼ਮ ਵਿੱਚ ਪਈ, ਤਾਂ ਇੱਕ ਪਿੰਡ ਦੇ ਸਰਪੰਚ ਨੇ ਅਹੁਦੇ ਦਾ ਮਾਣ ਤਿਆਗ ਕੇ ਖ਼ੁਦ ‘ਗੇਟਮੈਨ’ ਦੀ ਜ਼ਿੰਮੇਵਾਰੀ ਸੰਭਾਲ ਲਈ। ਗੜ੍ਹਸ਼ੰਕਰ ਦੇ ਪਿੰਡ ਬਸੀਆਲਾ ਦੇ ਸਰਪੰਚ ਗੁਰਦੇਵ ਸਿੰਘ ਪਿਛਲੇ ਕੁੱਝ ਸਮੇਂ ਤੋਂ ਮਾਨਵ-ਰਹਿਤ ਰੇਲਵੇ ਫਾਟਕ ’ਤੇ ਖ਼ੁਦ ਡਿਊਟੀ ਦੇ ਰਹੇ ਹਨ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ। ਪਿੰਡ ਵਾਸੀਆਂ ਅਨੁਸਾਰ ਰੇਲਵੇ ਵਿਭਾਗ ਨੇ ਕਰੀਬ 5-6 ਸਾਲ ਪਹਿਲਾਂ ਲੋਹੇ ਦੇ ਗਾਰਡਰ ਲਗਾ ਕੇ ਇਹ ਰਸਤਾ ਬੰਦ ਕਰ ਦਿੱਤਾ ਸੀ। ਇਸ ਕਾਰਨ ਬਸੀਆਲਾ, ਰਸੂਲਪੁਰ ਅਤੇ ਆਸ-ਪਾਸ ਦੇ ਪਿੰਡਾਂ ਦਾ ਸੰਪਰਕ ਟੁੱਟ ਗਿਆ।

ਸਾਲ 2022 ਵਿੱਚ ਪਿੰਡ ਵਾਸੀਆਂ ਨੇ ਲੰਬਾ ਧਰਨਾ ਦਿੱਤਾ, ਜਿਸ ਤੋਂ ਬਾਅਦ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਹ ਗਾਰਡਰ ਹਟਾ ਦਿੱਤੇ। ਹਾਲਾਂਕਿ ਰੇਲਵੇ ਨੇ ਪੁਲੀਸ ਦੀ ਮਦਦ ਨਾਲ ਇਸ ਨੂੰ ਮੁੜ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।

Advertisement

ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਪੰਚਾਇਤ ਨੇ 10,000 ਰੁਪਏ ਮਹੀਨਾਵਾਰ ਖ਼ਰਚੇ ’ਤੇ ਇੱਕ ਨਿੱਜੀ ਗੇਟਮੈਨ ਰੱਖਿਆ ਸੀ, ਪਰ ਉਸ ਦੇ ਕੰਮ ਛੱਡਣ ਤੋਂ ਬਾਅਦ ਹੁਣ ਉਹ ਖ਼ੁਦ ਇਹ ਸੇਵਾ ਨਿਭਾ ਰਹੇ ਹਨ। ਜਦੋਂ ਵੀ ਰੇਲਗੱਡੀ ਆਉਣ ਦਾ ਸਮਾਂ ਹੁੰਦਾ ਹੈ, ਉਹ ਆਪਣੀ ਦੁਕਾਨ ਛੱਡ ਕੇ ਫਾਟਕ ’ਤੇ ਪਹੁੰਚ ਜਾਂਦੇ ਹਨ। ਉਹ ਨੇੜਲੇ ਫਾਟਕ ਦੇ ਗੇਟਮੈਨ ਤੋਂ ਫ਼ੋਨ ’ਤੇ ਸੂਚਨਾ ਲੈਂਦੇ ਹਨ ਅਤੇ ਫਿਰ ਹਰੀ ਝੰਡੀ ਦਿਖਾ ਕੇ ਰੇਲਗੱਡੀ ਨੂੰ ਸੁਰੱਖਿਅਤ ਲੰਘਾਉਂਦੇ ਹਨ।

Advertisement

ਬਿੱਟੂ ਵੱਲੋਂ ਕਾਰਵਾਈ ਦਾ ਭਰੋਸਾ

ਇਸ ਗੰਭੀਰ ਮੁੱਦੇ ਨੂੰ ਲੈ ਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਹੈ। ਬਿੱਟੂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਇੱਕ ਟੀਮ ਮੌਕੇ ਦਾ ਮੁਆਇਨਾ ਕਰੇਗੀ ਅਤੇ ਇਸ ਦਾ ਪੱਕਾ ਹੱਲ ਕੱਢਿਆ ਜਾਵੇਗਾ। ਫਿਲਹਾਲ, ਇਲਾਕੇ ਦੇ ਲੋਕ ਆਪਣੇ ‘ਗੇਟਮੈਨ ਸਰਪੰਚ ਦੀ ਹਿੰਮਤ ਦੀ ਦਾਦ ਦੇ ਰਹੇ ਹਨ, ਪਰ ਮਨਾਂ ਵਿੱਚ ਕਿਸੇ ਅਣਹੋਣੀ ਦਾ ਡਰ ਅਜੇ ਵੀ ਬਣਿਆ ਹੋਇਆ ਹੈ।

Advertisement
×