“ਕਮਾਲ ਕਰ ਦੀਆ, ਪਾਇਲਟ ਜੀ”: Salman Khan ਵੱਲੋਂ ਪਾਇਲਟ ਸਮਿਤ ਮੱਛਾਰ ਦੀ ਪ੍ਰਸ਼ੰਸਾ
‘ਤੁਹਾਡੇ ਨਾਲ ਉਡਾਣ ਭਰਨਾ ਖੁਸ਼ੀ ਦੀ ਗੱਲ ਹੋਵੇਗੀ’ ਸਲਮਾਨ ਖਾਨ
ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਫ਼ਲਾਈਦੁਬਈ ਦੇ ਪਾਇਲਟ ਕਪਤਾਨ ਸਮਿਤ ਮੱਛਰ ਦੀ ਐਮਰਜੈਂਸੀ ਦੌਰਾਨ ਆਪਣੀ ਹਿੰਮਤ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਉਸ ਨਾਲ ਉਡਾਣ ਭਰ ਕੇ ਖੁਸ਼ੀ ਮਹਿਸੂਸ ਕਰਨਗੇ। ‘ਬਾਡੀਗਾਰਡ’ ਅਦਾਕਾਰ ਨੇ ਐਕਸ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ, ਉਡਾਣ FZ1073 ਦੀ ਘਟਨਾ ਦੌਰਾਨ ਪਾਇਲਟ ਦੇ ਸਾਹਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਾਇਲਟ ਸਥਿਤੀ ਨੂੰ ਸੰਭਾਲਣ ਲਈ ਪ੍ਰਸ਼ੰਸਾ ਦਾ ਹੱਕਦਾਰ ਹੈ।
ਅਦਾਕਾਰ ਨੇ ਲਿਖਿਆ, “ਕਮਾਲ ਕਰ ਦੀਆ ਪਾਇਲਟ ਜੀ, ਹਮ ਸਭ ਆਪ ਕੋ ਸੈਲੂਟ ਕਰਤੇ ਹੈਂ ਵਿਲ ਬੀ ਏ ਪਲੇਜ਼ਰ ਟੂ ਫਲਾਈ ਵਿਦ ਯੂ..( ਤੁਹਾਡੇ ਨਾਲ ਉਡਾਣ ਭਰਨਾ ਮਾਣ ਵਾਲੀ ਗੱਲ ਹੋਵੇਗੀ) ਵੈੱਲ ਡਨ ਬ੍ਰੋ.. ਕੈਪਟ #ਸਮਿਤਮੱਛਰ,”।
30 ਸਤੰਬਰ ਦੀ ਘਟਨਾ ਦੌਰਾਨ ਕਪਤਾਨ ਮੱਛਰ ਦੀਆਂ ਕਾਰਵਾਈਆਂ ਨੇ ਧਿਆਨ ਖਿੱਚਿਆ ਹੈ ਜਦੋਂ ਉਨ੍ਹਾਂ ਨੇ ਕਥਿਤ ਤੌਰ ’ਤੇ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਹਮਲਾਵਰ ਦਾ ਵਿਰੋਧ ਕਰਨਾ ਜਾਰੀ ਰੱਖਿਆ। ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੌਰਾਨ 30 ਸਤੰਬਰ ਨੂੰ ਵਾਪਰੇ ਸੁਰੱਖਿਆ ਸੰਕਟ ਵਿੱਚ, ਜਿੱਥੇ ਓਮਾਨੀ ਕੋ-ਪਾਇਲਟ ਨੇ ਕਥਿਤ ਤੌਰ ’ਤੇ ਜਹਾਜ਼ ਨੂੰ ਹੇਠਾਂ ਲਿਆਉਣ ਦੀ ਅਤਿਵਾਦ-ਪ੍ਰੇਰਿਤ ਕੋਸ਼ਿਸ਼ ਵਿੱਚ ਕਮਾਂਡਰ ਨੂੰ ਚਾਕੂ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਵੱਡੀ ਹਵਾਬਾਜ਼ੀ ਤਬਾਹੀ ਨੂੰ ਟਾਲਣ ਵਿੱਚ ਕਪਤਾਨ ਸਮਿਤ ਮੱਛਰ ਦੀ ਅਸਧਾਰਨ ਹਿੰਮਤ ਕੀਤੀ।
ਇਸ ਟਕਰਾਅ ਕਾਰਨ ਜਹਾਜ਼ ਤੇਜ਼ੀ ਨਾਲ ਹੇਠਾਂ ਆਇਆ, ਜਿਸ ਨਾਲ ਹਾਈਜੈਕਿੰਗ ਸੰਕਟ ਸਿਗਨਲ ਪ੍ਰਸਾਰਿਤ ਹੋਣ ਤੋਂ ਪਹਿਲਾਂ ਜਹਾਜ਼ ਦੋ ਮਿੰਟਾਂ ਵਿੱਚ ਲਗਪਗ 16,000 ਫੁੱਟ ਹੇਠਾਂ ਡਿੱਗ ਗਿਆ। ਗੰਭੀਰ ਸੱਟਾਂ ਲੱਗਣ ਦੇ ਬਾਵਜੂਦ, ਕਪਤਾਨ ਸਮਿਤ ਮੱਛਰ ਨੇ ਹਮਲਾਵਰ ਦਾ ਡਟ ਕੇ ਮੁਕਾਬਲਾ ਕੀਤਾ। ਫਲਾਈਟ ਦੇ ਅਮਲੇ ਦੇ ਮੈਂਬਰਾਂ ਅਤੇ ਯਾਤਰੀਆਂ ਦੀ ਮਦਦ ਨਾਲ ਜਿਨ੍ਹਾਂ ਨੇ ਹਮਲਾਵਰ ਨੂੰ ਕਾਬੂ ਕਰਨ ਲਈ ਫਲਾਈਟ ਡੇਕ ਨੂੰ ਤੋੜਿਆ ਸੀ, ਅਮਲੇ ਨੇ ਸਫਲਤਾਪੂਰਵਕ ਜਹਾਜ਼ ਦੀ ਕਮਾਂਡ ਮੁੜ ਸੰਭਾਲ ਲਈ। (ਏ.ਐੱਨ.ਆਈ.)

