DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਆਹ ਵਿੱਚ ਰਸਮਲਾਈ ਖਾਣੀ ਪਈ ਮਹਿੰਗੀ, 100 ਤੋਂ ਵੱਧ ਬਿਮਾਰ

ਰਾਜਸਥਾਨ ਦੇ ਕੋਟਪੁਤਲੀ-ਬਹਿਰੋੜ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਤਿਆਰ ਕੀਤੀਆਂ ਮਿਠਾਈਆਂ ਖਾਣ ਨਾਲ ਕਥਿਤ ਤੌਰ 'ਤੇ ਫੂਡ ਪੋਇਜ਼ਨਿੰਗ ਕਾਰਨ 100 ਤੋਂ ਵੱਧ ਲੋਕ ਬਿਮਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵਿਰਾਟਨਗਰ ਖੇਤਰ ਦੇ ਪਿੰਡ ਢਾਣੀ ਗਾਸਕਨ ਵਿੱਚ...

  • fb
  • twitter
  • whatsapp
  • whatsapp
Advertisement

ਰਾਜਸਥਾਨ ਦੇ ਕੋਟਪੁਤਲੀ-ਬਹਿਰੋੜ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਤਿਆਰ ਕੀਤੀਆਂ ਮਿਠਾਈਆਂ ਖਾਣ ਨਾਲ ਕਥਿਤ ਤੌਰ 'ਤੇ ਫੂਡ ਪੋਇਜ਼ਨਿੰਗ ਕਾਰਨ 100 ਤੋਂ ਵੱਧ ਲੋਕ ਬਿਮਾਰ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵਿਰਾਟਨਗਰ ਖੇਤਰ ਦੇ ਪਿੰਡ ਢਾਣੀ ਗਾਸਕਨ ਵਿੱਚ ਵਾਪਰੀ, ਜਿੱਥੇ ਸਮਾਗਮ ਦੌਰਾਨ ਪਰੋਸੀਆਂ ਗਈਆਂ ਮਿਠਾਈਆਂ ਖਾਣ ਤੋਂ ਬਾਅਦ ਬੱਚਿਆਂ ਸਮੇਤ 105 ਪਿੰਡ ਵਾਸੀਆਂ ਨੇ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਵੀਰਵਾਰ ਰਾਤ ਨੂੰ ਸਮਾਗਮ ਲਈ ਰਸਮਲਾਈ ਸਮੇਤ ਮਿਠਾਈਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਸ਼ੁੱਕਰਵਾਰ ਨੂੰ ਸਥਾਨਕ ਲੋਕਾਂ ਵਿੱਚ ਵੰਡੀਆਂ ਗਈਆਂ ਸਨ।

Advertisement

ਪ੍ਰਭਾਵਿਤ ਲੋਕਾਂ ਨੂੰ ਅਟੇਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਬਾਅਦ ਵਿੱਚ 16 ਬੱਚਿਆਂ ਅਤੇ 14 ਬਾਲਗਾਂ ਨੂੰ ਅਗਲੇ ਇਲਾਜ ਲਈ ਸ਼ਾਹਪੁਰਾ ਕਮਿਊਨਿਟੀ ਹੈਲਥ ਸੈਂਟਰ ਰੈਫਰ ਕਰ ਦਿੱਤਾ।

Advertisement

ਸਬ-ਡਵੀਜ਼ਨਲ ਮੈਜਿਸਟ੍ਰੇਟ ਕਪਿਲ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਦਿੱਤਾ ਗਿਆ ਅਤੇ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਕਿਹਾ, "ਖੁਰਾਕ ਸੁਰੱਖਿਆ ਵਿਭਾਗ ਵੱਲੋਂ ਭੋਜਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਅਤੇ ਜਾਂਚ ਲਈ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤੇ ਗਏ ਹਨ।" ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

Advertisement
×