DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Viral Video: ਕਾਰ 'ਤੇ ਪ੍ਰੇਮੀਕਾ ਤੋਂ 3400 Kisses ਨਿਸ਼ਾਨ ਬਣਵਾਉਣ ਵਾਲੇ ਨੂੰ ਪੁਲੀਸ ਨੇ ਸਿਖਾਇਆ ਸਬਕ; ਖੁਦ ਸਾਫ਼ ਕਰਨੇ ਪਏ ਨਿਸ਼ਾਨ

3,400 kisses car: ਪੁਲੀਸ ਨੇ ਦੱਸਿਆ ਕਿ ਵਿਅਕਤੀ ਇੰਸਟਾਗ੍ਰਾਮ ਕੰਟੈਂਟ ਕ੍ਰੀਏਟਰ ਹੈ ਅਤੇ ਇਹ ਸਟੰਟ ਉਸਦੀ ਰੀਚ ਅਤੇ ਫਾਲੋਅਰਜ਼ ਨੂੰ ਵਧਾਉਣ ਲਈ ਸੀ

  • fb
  • twitter
  • whatsapp
  • whatsapp
Advertisement

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਕਾਹਲੀ ਕਈ ਵਾਰ ਲੋਕਾਂ ਨੂੰ ਕਿਵੇਂ ਮਹਿੰਗੀ ਪੈ ਜਾਂਦੀ ਹੈ, ਇਸ ਦੀ ਇੱਕ ਤਾਜ਼ਾ ਮਿਸਾਲ ਗਵਾਲਿਅਰ ਵਿੱਚ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਕੰਟੈਂਟ ਕ੍ਰੀਏਟਰ ਨੇ ਆਪਣੀ ਕਾਰ ਨੂੰ ਹਜ਼ਾਰਾਂ Kisses ਨਾਲ ਸਜਾ ਕੇ ਰੀਲ ਤਾਂ ਵਾਇਰਲ ਕਰ ਲਈ, ਪਰ ਇਸ ਸਟੰਟ ਨੂੰ ਪੁਲੀਸ ਨੇ ਗੰਭੀਰਤਾ ਨਾਲ ਲੈਂਦਿਆਂ ਉਸ ਨੂੰ ਮੋਟਾ ਜੁਰਮਾਨਾ ਲਗਾ ਦਿੱਤਾ ਅਤੇ ਖੁਦ ਥਾਣੇ ਵਿੱਚ ਨਿਸ਼ਾਨ ਸਾਫ਼ ਕਰਨ ਲਈ ਮਜਬੂਰ ਹੋਣਾ ਪਿਆ।

ਜਾਣਕਾਰੀ ਅਨੁਸਾਰ ਇੱਕ ਆਮ ਸਵਿਫਟ ਕਾਰ ਨੂੰ ਗਵਾਲਿਅਰ ਦੇ ਨੌਜਾਵਾਨ ਨੇ ਨਵੀਂ ਸੋਸ਼ਲ ਮੀਡੀਆ ਸਨਸਨੀ ਬਣਾਉਣ ਲਈ 3,400 ਚੁੰਮੀਆਂ (Kisses), ਸਾਢੇ ਤਿੰਨ ਘੰਟੇ ਅਤੇ 800-900 ਰੁਪਏ ਦੀ ਲਿਪਸਟਿਕ ਲੱਗੀ। ਇਹ ਤਜਰਬਾ ਸ਼ਾਇਦ ਕੁਝ ਜ਼ਿਆਦਾ ਹੀ ਸਫਲ ਹੋ ਗਿਆ। ਅਜੀਬੋ-ਗਰੀਬ "Kissing Car" ਰੀਲ ਨੇ 5.5 ਮਿਲੀਅਨ (55 ਲੱਖ) ਵਿਊਜ਼ ਤਾਂ ਹਾਸਲ ਕਰ ਲਏ। ਪਰ ਦੇਖਣ ਵਾਲਿਆਂ ਵਿੱਚ ਗਵਾਲਿਅਰ ਦੀ ਟਰੈਫਿਕ ਪੁਲੀਸ ਵੀ ਸ਼ਾਮਲ ਸੀ ਜਿਸ ਨੇ ਅਖੀਰ 5,500 ਰੁਪਏ ਦੇ ਚਲਾਨ ਅਤੇ ਮਾਲਕ ਵੱਲੋਂ ਖੁਦ ਵਾਹਨ ਤੋਂ ਹਜ਼ਾਰਾਂ ਲਿਪਸਟਿਕ ਦੇ ਨਿਸ਼ਾਨ ਸਾਫ਼ ਕਰਵਾਏ।

Advertisement

ਪੁਲੀਸ ਦੀ ਨਜ਼ਰ ਵਿੱਚ ਆਈ ਵਾਇਰਲ ਵੀਡੀਓ

ਪੁਲੀਸ ਅਨੁਸਾਰ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਇੱਕ ਸਵਿਫਟ ਕਾਰ ਨਜ਼ਰ ਆਈ ਜਿਸ ਉੱਤੇ ਲਗਪਗ ਪੂਰੀ ਤਰ੍ਹਾਂ ਲਿਪਸਟਿਕ ਦੇ ਚੁੰਮਣ(Kisses) ਦੇ ਨਿਸ਼ਾਨ ਸਨ ਅਤੇ ਉਹ ਸ਼ਹਿਰ ਦੀ ਸੜਕ 'ਤੇ ਕਥਿਤ ਤੌਰ 'ਤੇ ਤੇਜ਼ ਰਫਤਾਰ ਨਾਲ ਚੱਲ ਰਹੀ ਸੀ। ਇਸ ਅਸਾਧਾਰਨ ਨਜ਼ਾਰੇ ਨੇ ਆਨਲਾਈਨ ਧਿਆਨ ਖਿੱਚਿਆ ਅਤੇ ਬਾਅਦ ਵਿੱਚ ਪੁਲੀਸ ਨੇ ਵਾਹਨ ਦੀ ਪਛਾਣ ਕਰਨ ਅਤੇ ਉਸਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

Advertisement

ਇਹ ਪੈਂਡਾ ਆਖ਼ਰਕਾਰ ਉਨ੍ਹਾਂ ਨੂੰ ਥਾਤੀਪੁਰ ਲੈ ਗਿਆ, ਜਿੱਥੇ ਇੱਕ ਟਰੈਫਿਕ ਪੁਲੀਸ ਟੀਮ ਨੇ ਕਾਰ ਨੂੰ ਲੱਭ ਲਿਆ ਅਤੇ ਇਸ ਨੂੰ ਟਰੈਫਿਕ ਪੁਲੀਸ ਸਟੇਸ਼ਨ ਲੈ ਆਂਦੀ। ਇਸਦੇ ਮਾਲਕ ਆਦਿਤਿਆ ਸਿਕਰਵਾਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ।

ਜਾਂਚ ਦੌਰਾਨ ਜੋ ਗੱਲ ਸਾਹਮਣੇ ਆਈ, ਉਹ ਵਾਇਰਲ-ਵੀਡੀਓ ਫਾਰਮੂਲੇ ਨੂੰ ਕ੍ਰੈਕ ਕਰਨ ਦੀ ਇੱਕ ਗੁੰਝਲਦਾਰ ਕੋਸ਼ਿਸ਼ ਦੀ ਕਹਾਣੀ ਸੀ। ਆਦਿਤਿਆ ਦੇ ਅਨੁਸਾਰ ਇੱਕ ਮਹਿਲਾ ਦੋਸਤ ਨੇ ਲਗਪਗ 3,400 ਲਿਪਸਟਿਕ Kisses ਨਿਸ਼ਾਨ ਨਾਲ ਉਸਦੀ ਕਾਰ ਦੇ ਪੂਰੇ ਹਿੱਸੇ ਨੂੰ ਢੱਕ ਦਿੱਤਾ ਸੀ। ਇਸ ਕੰਮ ਵਿੱਚ ਲਗਪਗ ਸਾਢੇ ਤਿੰਨ ਘੰਟੇ ਲੱਗੇ ਅਤੇ ਲਗਪਗ 800-900 ਰੁਪਏ ਦਾ ਖਰਚਾ ਆਇਆ। ਉਸ ਨੇ ਕਿਹਾ ਕਿ ਵਿਚਾਰ ਸਧਾਰਨ ਸੀ: ਇੱਕ ਸੋਸ਼ਲ ਮੀਡੀਆ ਰੁਝਾਨ ਦੀ ਪਾਲਣਾ ਕਰੋ, ਕੁਝ ਅਸਾਧਾਰਨ ਬਣਾਓ ਅਤੇ ਰੀਲ ਨੂੰ ਵਾਇਰਲ ਕਰੋ।

55 ਲੱਖ ਵਿਊਜ਼ ਮਿਲਣ ਤੋਂ ਬਾਅਦ ਹੋਈ ਕਾਰਵਾਈ

ਜਦੋਂ ਤੱਕ ਇਸ ਐਪੀਸੋਡ 'ਤੇ ਪੁਲੀਸ ਨੇ ਕਾਰਵਾਈ ਕੀਤੀ ਰੀਲ ਨੂੰ ਲਗਭਗ 55 ਲੱਖ ਵਿਊ ਮਿਲ ਚੁੱਕੇ ਸਨ। ਉਪਲਬਧ ਵੇਰਵਿਆਂ ਦੇ ਅਨੁਸਾਰ ਉਸਦੇ ਇੰਸਟਾਗ੍ਰਾਮ ਅਕਾਊਂਟ 'ਤੇ 2,952 ਫਾਲੋਅਰਜ਼ ਅਤੇ 64 ਪੋਸਟਾਂ ਸਨ। ਪੁਲੀਸ ਦੀ ਕਾਰਵਾਈ ਤੋਂ ਬਾਅਦ ਉਸਨੇ ਅਕਾਊਂਟ ਬਲਾਕ ਕਰ ਦਿੱਤਾ ਹੈ।

ਪੁਲੀਸ ਦੇ ਅਨੁਸਾਰ ਆਦਿਤਿਆ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਅਤੇ ਪੁਲੀਸ ਸਟੇਸ਼ਨ ਦੇ ਅਹਾਤੇ ਦੇ ਅੰਦਰ ਵਾਹਨ ਤੋਂ ਲਿਪਸਟਿਕ ਦੇ ਨਿਸ਼ਾਨ ਖੁਦ ਸਾਫ਼ ਕੀਤੇ।

ਕਾਰ ਮਾਲਕ ਆਦਿਤਿਆ ਦੀ ਸਫਾਈ ਅਤੇ ਮੁਆਫ਼ੀ

ਹਾਲਾਂਕਿ, ਆਦਿਤਿਆ ਨੇ ਕਿਹਾ ਕਿ ਇਹ ਉਸ ਦੀ ਮਹਿਲਾ ਦੋਸਤ ਸੀ ਜਿਸਨੇ ਇਹ ਵਿਚਾਰ ਲਿਆਂਦਾ ਅਤੇ ਇਸਨੂੰ ਅੰਜਾਮ ਦਿੱਤਾ। ਆਦਿਤਿਆ ਨੇ ਕਿਹਾ, "ਮੇਰੀ ਇੱਕ ਮਹਿਲਾ ਦੋਸਤ ਨੇ ਇਹ ਬਣਾਇਆ। ਮੈਂ ਕਾਰ ਪਾਰਕ ਕੀਤੀ ਸੀ ਅਤੇ ਪਿੱਛੇ ਹਟ ਗਿਆ ਸੀ, ਅਤੇ ਉਸ ਨੇ ਨਿਸ਼ਾਨ ਬਣਾਏ। ਮੈਂ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ।" ਉਸਦੇ ਅਨੁਸਾਰ ਪ੍ਰੇਰਣਾ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਸੀ। ਉਸਨੇ ਕਿਹਾ, "ਮੇਰੀ ਦੋਸਤ ਨੇ ਸੋਚਿਆ ਕਿ ਜੇ ਅਸੀਂ ਇਹ ਕਰਾਂਗੇ, ਤਾਂ ਵੀਡੀਓ ਵਾਇਰਲ ਹੋ ਜਾਵੇਗੀ, ਇਸ ਲਈ ਅਸੀਂ ਇਸਨੂੰ ਪੋਸਟ ਕਰ ਦਿੱਤਾ। ਇਹ ਵਾਇਰਲ ਹੋ ਵੀ ਗਈ। ਉਸਨੇ ਪੂਰੀ ਕਾਰ ਨੂੰ ਨਿਸ਼ਾਨਾਂ ਨਾਲ ਢੱਕ ਦਿੱਤਾ।"

ਉਸਨੇ ਦਾਵਾ ਕੀਤਾ ਕਿ ਉਸਨੇ ਸਾਢੇ ਤਿੰਨ ਘੰਟਿਆਂ ਵਿੱਚ ਕਾਰ ਉੱਤੇ ਲਗਪਗ 3,400 Kisses ਨਿਸ਼ਾਨ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਆਦਿਤਿਆ ਨੇ ਕਿਹਾ, "ਇਸ ਤਰ੍ਹਾਂ ਦਾ ਇੱਕ ਰੁਝਾਨ ਚੱਲ ਰਿਹਾ ਸੀ, ਇਸ ਲਈ ਉਸਨੇ ਵੀਡੀਓ ਨੂੰ ਵਾਇਰਲ ਕਰਨ ਲਈ ਬਣਾਇਆ," ਅਤੇ ਨਾਲ ਹੀ ਜੋੜਿਆ ਕਿ ਉਸ ਨੇ ਹੁਣ 5,500 ਰੁਪਏ ਦਾ ਚਲਾਨ ਭਰ ਦਿੱਤਾ ਹੈ।

ਪੁਲੀਸ ਨੇ ਕਿਹਾ ਕਿ ਆਦਿਤਿਆ ਇੱਕ ਇੰਸਟਾਗ੍ਰਾਮ ਕੰਟੈਂਟ ਕ੍ਰੀਏਟਰ ਹੈ ਅਤੇ ਇਹ ਸਟੰਟ ਉਸ ਦੀ ਰੀਚ ਅਤੇ ਫਾਲੋਅਰਜ਼ ਨੂੰ ਵਧਾਉਣ ਲਈ ਸੀ। ਟਰੈਫਿਕ ਪੁਲਿਸ ਵੱਲੋਂ ਘੇਰੇ ਜਾਣ ਤੋਂ ਬਾਅਦ, ਆਦਿਤਿਆ ਨੇ ਸਵੀਕਾਰ ਕੀਤਾ ਕਿ ਉਸਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਅਜਿਹੀ ਰੀਲ ਬਣਾਉਣ ਨਾਲ ਉਹ ਟ੍ਰੈਫਿਕ ਉਲੰਘਣਾਵਾਂ ਲਈ ਮੁਸੀਬਤ ਵਿੱਚ ਫਸ ਸਕਦਾ ਹੈ। ਉਸਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇਗਾ ਅਤੇ ਇਸ ਕੰਮ ਨੂੰ ਦੁਬਾਰਾ ਨਹੀਂ ਦੁਹਰਾਏਗਾ।

Advertisement
×