DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Viral News: ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਮਹਿਲਾ ਦੇ ਘਰੋਂ ਮਿਲੇ ਨਕਦੀ ਅਤੇ ਸਿੱਕਿਆਂ ਦੇ 30 ਤੋਂ ਵੱਧ ਬੋਰੇ

Beggar Saves Lakhs: ਮੌਤ ਹੋਣ ਤੋਂ ਬਾਅਦ ਕੀਤੀ ਘਰ ਦੀ ਜਾਂਚ

  • fb
  • twitter
  • whatsapp
  • whatsapp
featured-img featured-img
Video grabs. Image credit: Social media
Advertisement

Beggar Saves Lakhs: ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ 68 ਸਾਲਾ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਕਿਰਾਏ ਦੇ ਘਰ ਵਿੱਚੋਂ ਸਿੱਕਿਆਂ ਅਤੇ ਕਰੰਸੀ ਨੋਟਾਂ ਨਾਲ ਭਰੇ 30 ਤੋਂ ਵੱਧ ਬੋਰੇ ਮਿਲਣ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।

ਪੀ.ਟੀ.ਆਈ. ਦੀ ਰਿਪੋਰਟ ਦੇ ਅਨੁਸਾਰ ਹੂਰ ਵਜੋਂ ਪਛਾਣੀ ਗਈ ਔਰਤ ਦੀ  ਕਰਨਾਟਕ ਦੇ ਪਿੰਡ ਮੰਡਿਆ ਵਿੱਚ ਉਸ ਦੇ ਕਿਰਾਏ ਦੇ ਘਰ ਵਿੱਚ ਵਧੇਰੇ ਉਮਰ ਅਤੇ ਬਿਮਾਰੀ ਕਾਰਨ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਘਰ ਦੀ ਜਾਂਚ ਕਰ ਰਹੇ ਸਥਾਨਕ ਲੋਕਾਂ ਨੂੰ ਸਿੱਕਿਆਂ ਅਤੇ ਨੋਟਾਂ ਵਾਲੇ ਬੋਰੇ ਮਿਲੇ, ਜੋ ਜ਼ਿਆਦਾਤਰ 10 ਅਤੇ 20 ਰੁਪਏ ਦੇ ਵਰਗ ਵਿੱਚ ਸਨ।

Advertisement

ਘਰ ਦੀ ਵਾਇਰਲ ਇੱਕ ਵੀਡੀਓ ਵਿੱਚ ਵਸਨੀਕਾਂ ਨੂੰ ਉਸ ਦਾ ਸਾਮਾਨ ਦੇਖਦੇ ਅਤੇ ਪੈਸੇ ਗਿਣਦੇ ਹੋਏ ਦਿਖਾਇਆ ਗਿਆ। ਸਿੱਕਿਆਂ ਅਤੇ ਕਰੰਸੀ ਨੋਟਾਂ ਵਾਲੇ 30 ਤੋਂ ਵੱਧ ਬੋਰੇ ਬਰਾਮਦ ਕੀਤੇ ਗਏ। NDTV ਦੀ ਰਿਪੋਰਟ ਮੁਤਾਬਕ ਗਿਣਤੀ ਦੀ ਪ੍ਰਕਿਰਿਆ ਤੋਂ ਪਤਾ ਚੱਲਿਆ ਕਿ ਹੂਰ ਨੇ ਲਗਪਗ 8.4 ਲੱਖ ਰੁਪਏ ਜਮ੍ਹਾ ਕਰ ਲਏ ਸਨ।

Advertisement

ਹੂਰ ਉਸ ਘਰ ਵਿੱਚ ਆਪਣੀ ਭੈਣ ਨਾਲ ਰਹਿੰਦੀ ਸੀ। ਦੋਵੇਂ ਔਰਤਾਂ ਅਣਵਿਆਹੀਆਂ ਸਨ ਅਤੇ ਹੂਰ ਦੀ ਭੈਣ ਦੀ ਲਗਪਗ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਹੂਰ ਉੱਥੇ ਹੀ ਰਹਿੰਦੀ ਰਹੀ ਅਤੇ ਭੀਖ ਮੰਗ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੀ ਰਹੀ। ਹਾਲਾਂਕਿ ਉਸ ਦੀ ਮੌਤ ਤੋਂ ਬਾਅਦ, ਘਰੋਂ ਬਰਾਮਦ ਕੀਤੇ ਗਏ ਪੈਸੇ ਉਸ ਦੇ ਦੋ ਭਰਾਵਾਂ ਨੂੰ ਸੌਂਪ ਦਿੱਤੇ ਗਏ।

Advertisement
×