ਵਿਆਹ ਦਾ ਅਨੋਖਾ ਇਸ਼ਤਿਹਾਰ: ਰੀਆ ਨੂੰ ਰੀਲਾਂ ਬਣਾਉਣ ਲਈ ਚਾਹੀਦੈ 'ਪਰਫੈਕਟ ਪਤੀ'
Viral News: ਰਿਸ਼ਤਿਆਂ ਲਈ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਵਿੱਚ ਇੱਕ ਵੱਖਰਾ ਮਾਮਲਾ
Viral Matrimonial: ਸੋਸ਼ਲ ਮੀਡੀਆ ਸਾਡੇ ਜੀਵਨ ਤੇ ਵੱਡਾ ਪ੍ਰਭਾਵ ਪਾ ਰਿਹਾ ਹੈ ਅਤੇ ਜਿਸ ਕਾਰਨ ਅਜੋਕੇ ਡਿਜੀਟਲ ਯੁੱਗ ਵਿੱਚ ਵਿਆਹ ਦੇ ਰਵਾਇਤੀ ਤਰੀਕਿਆਂ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹਾਲ ਹੀ ਵਿੱਚ ਇੱਕ ਇਨਫਲੂਐਂਸਰ ਵੱਲੋਂ ਜਾਰੀ ਕੀਤਾ ਗਿਆ ਮੈਟਰੀਮੋਨੀਅਲ ਵਿਗਿਆਪਨ(ਵਿਆਹ ਦਾ ਇਸ਼ਤਿਹਾਰ) ਇਸ ਸਮੇਂ ਇੰਟਰਨੈਟ 'ਤੇ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ।
ਆਮ ਤੌਰ 'ਤੇ ਜਿੱਥੇ ਰਿਸ਼ਤਿਆਂ ਲਈ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਵਿੱਚ ਪੜ੍ਹਾਈ, ਨੌਕਰੀ, ਕਮਾਈ ਅਤੇ ਪਰਿਵਾਰਕ ਪਿਛੋਕੜ ਨੂੰ ਪਹਿਲ ਦਿੱਤੀ ਜਾਂਦੀ ਹੈ, ਉੱਥੇ ਹੀ ਇਸ ਵਾਰ ਮਾਮਲਾ ਬਿਲਕੁਲ ਵੱਖਰਾ ਹੈ।
ਇਕ ਵਾਇਰਲ ਇਸ਼ਤਿਹਾਰ ਵਿੱਚ ਰੀਆ ਨਾਂ ਦੀ ਲੜਕੀ ਲਈ ਇੱਕ ਅਜਿਹੇ ਲਾੜੇ ਦੀ ਮੰਗ ਕੀਤੀ ਗਈ ਹੈ, ਜੋ ਸਿਰਫ਼ ਪੜ੍ਹਿਆ-ਲਿਖਿਆ ਹੀ ਨਹੀਂ ਬਲਕਿ ਕੈਮਰੇ ਅੱਗੇ ਸ਼ਰਮਾਉਣ ਦੀ ਬਜਾਏ ਉਸਦਾ "ਪਰਫੈਕਟ ਰੀਲ ਪਾਰਟਨਰ" ਵੀ ਬਣ ਸਕੇ। ਲਾੜੇ ਦੀ ਮੰਗ ਕਰਦੇ ਇਸ਼ਤਿਹਾਰ ਵਿੱਚ ਸਾਫ਼ ਤੌਰ 'ਤੇ ਦੱਸਿਆ ਗਿਆ ਹੈ ਕਿ ਲੜਕੇ ਨੂੰ ਸੋਸ਼ਲ ਮੀਡੀਆ ਲਈ ਰਿਸ਼ਤੇ ਨਾਲ ਜੁੜੀ ਸਮੱਗਰੀ (ਕੰਟੈਂਟ) ਬਣਾਉਣ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋਣਾ ਚਾਹੀਦਾ ਹੈ।
ਇਸ਼ਤਿਹਾਰ ਵਿੱਚ ਲਿਖਿਆ ਹੈ ਕਿ, ‘‘ਮੇਰਾ ਨਾਮ ਰੀਆ ਹੈ ਅਤੇ ਮੈਂ ਇੱਕ ਸਹੀ ਰੀਲ ਪਾਰਟਨਰ ਪਲੱਸ ਲਾੜੇ ਦੀ ਤਲਾਸ਼ ਕਰ ਰਹੀ ਹਾਂ। ਲੜਕਾ ਕੈਮਰੇ ਤੋਂ ਸ਼ਰਮਾਉਣ ਵਾਲਾ ਨਹੀਂ ਹੋਣਾ ਚਾਹੀਦਾ ਅਤੇ ਮੇਰੇ ਨਾਲ ਰਿਸ਼ਤੇ ਸਬੰਧੀ ਰੀਲਾਂ ਬਣਾਉਣ ਦਾ ਚਾਹਵਾਨ ਹੋਣਾ ਚਾਹੀਦਾ ਹੈ। ਉਸਨੂੰ 'MOI-MOI' ਵਰਗੇ ਟਰੈਂਡਿੰਗ ਸੰਗੀਤ 'ਤੇ ਕੰਟੈਂਟ ਬਣਾਉਣਾ ਆਉਂਦਾ ਹੋਵੇ। ਉਹ ਕਿਸੇ ਸਾਂਝੇ (ਜੁਆਇੰਟ) ਪਰਿਵਾਰ ਵਿੱਚੋਂ ਨਹੀਂ ਹੋਣਾ ਚਾਹੀਦਾ।ਸੰਪਰਕ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਐਮਾਜ਼ਾਨ ਮਿਨੀਟੀਵੀ (Amazon miniTV) ਦਾ ਸ਼ੋਅ 'ਹਾਫ ਲਵ ਹਾਫ ਅਰੇਂਜਡ' (Half Love Half Arranged) ਦੇਖੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਮੈਨੂੰ ਕਿਸ ਕਿਸਮ ਦੇ ਲੜਕੇ ਪਸੰਦ ਨਹੀਂ ਹਨ।’’
ਐਨਾ ਹੀ ਨਹੀਂ ਇਸ਼ਤਿਹਾਰ ਵਿੱਚ ਅੱਗੇ ਲਿਖਿਆ ਹੈ ਕਿ, ‘‘ ਲਾੜੇ ਨੂੰ ਪ੍ਰੀਮੀਅਰ ਪ੍ਰੋ (Premiere Pro) ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਮੇਰੀਆਂ ਰੀਲਾਂ/ਵਲੌਗਸ ਨੂੰ ਐਡਿਟ ਕਰ ਸਕੇ।
ਇਸ ਅਨੋਖੀ ਅਤੇ ਮਜ਼ੇਦਾਰ ਸ਼ਰਤ ਨੇ ਦੇਖਦਿਆਂ ਹੀ ਦੇਖਦਿਆਂ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਖਾਸਾ ਧਿਆਨ ਖਿੱਚ ਲਿਆ ਹੈ।
ਉਸ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, "Behen 25k per month pe mil jayega koi 😓 iske liye shaadi karne ki zarurat nahi 😓" (ਭੈਣ ਜੀ, ਕੋਈ 25 ਹਜ਼ਾਰ ਰੁਪਏ ਪ੍ਰਤੀ ਮਹੀਨੇ 'ਤੇ ਵੀ ਮਿਲ ਜਾਵੇਗਾ, ਇਸ ਲਈ ਵਿਆਹ ਕਰਨ ਦੀ ਕੋਈ ਲੋੜ ਨਹੀਂ ਹੈ)।
ਜਿੱਥੇ ਬਹੁਤ ਸਾਰੇ ਯੂਜ਼ਰਸ ਇਸ ਨੂੰ ਮੌਜੂਦਾ ਇੰਸਟਾਗ੍ਰਾਮ ਕਲਚਰ ਦਾ ਇੱਕ ਨਵਾਂ ਰੂਪ ਦੱਸ ਕੇ ਇਸ 'ਤੇ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਨੂੰ ਆਧੁਨਿਕ ਰਿਸ਼ਤਿਆਂ ਦੀ ਬਦਲਦੀ ਸੋਚ ਨਾਲ ਵੀ ਜੋੜ ਕੇ ਦੇਖ ਰਹੇ ਹਨ।
ਇਹ ਵਿਗਿਆਪਨ ਦੇਖਦਿਆਂ ਹੀ ਦੇਖਦਿਆਂ ਇੰਟਰਨੈਟ 'ਤੇ ਵਾਇਰਲ ਹੋ ਗਿਆ ਹੈ ਅਤੇ ਰਵਾਇਤੀ ਰਿਸ਼ਤਿਆਂ ਦੀ ਭਾਲ ਨੂੰ ਇੱਕ ਬਿਲਕੁਲ ਨਵਾਂ ਅਤੇ ਮਨੋਰੰਜਕ ਮੋੜ ਦੇ ਦਿੱਤਾ ਹੈ।
View this post on Instagram

