DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mussoorie 'ਚ ਸੜਕ 'ਤੇ ਕੂੜਾ ਸੁੱਟਣਾ ਸੈਲਾਨੀਆਂ ਨੂੰ ਪਿਆ ਭਾਰੀ, ਸਮਾਜਿਕ ਵਰਕਰ ਨੇ ਕਾਰ ਰੋਕ ਕੇ ਸਿਖਾਇਆ ਸਬਕ!

ਭਾਰਤ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਜਨਤਕ ਸਫ਼ਾਈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਸਮਾਜਿਕ ਵਰਕਰ ਅਨੂਪ ਨੌਟਿਆਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਲਾਨੀਆਂ ਨੂੰ ਟੋਕਦੇ ਹੋਏ...

  • fb
  • twitter
  • whatsapp
  • whatsapp
featured-img featured-img
anoop_nautiyal/Instagram
Advertisement

ਭਾਰਤ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਜਨਤਕ ਸਫ਼ਾਈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

ਸਮਾਜਿਕ ਵਰਕਰ ਅਨੂਪ ਨੌਟਿਆਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਲਾਨੀਆਂ ਨੂੰ ਟੋਕਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਥਿਤ ਤੌਰ 'ਤੇ ਇਨ੍ਹਾਂ ਸੈਲਾਨੀਆਂ ਨੂੰ ਸਫ਼ਰ ਦੌਰਾਨ ਮਸੂਰੀ ਵਿੱਚ ਸੜਕ ਦੇ ਕੰਢੇ ਪਲਾਸਟਿਕ ਦਾ ਕੂੜਾ ਸੁੱਟਦੇ ਹੋਏ ਦੇਖਿਆ ਸੀ।

Advertisement

ਕੁਝ ਹੀ ਸਮੇਂ ਵਿੱਚ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਯੂਜ਼ਰਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ।

Advertisement

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਅਨੂਪ ਨੌਟਿਆਲ ਆਪਣੀ ਗੱਡੀ ਵਿੱਚ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਪਲਾਸਟਿਕ ਦਾ ਇੱਕ ਵਰਤਿਆ ਹੋਇਆ ਕੱਪ ਤੇ ਚਮਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੂੜਾ ਉਨ੍ਹਾਂ ਦੇ ਅੱਗੇ ਚੱਲ ਰਹੀ ਕਾਰ ਵਿੱਚੋਂ ਬਾਹਰ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਉਹ ਇਸ ਕੂੜੇ ਨੂੰ ਵਾਪਸ ਕਰਨ ਲਈ ਉਨ੍ਹਾਂ ਸੈਲਾਨੀਆਂ ਦੇ ਕੋਲ ਪਹੁੰਚ ਗਏ।

ਨੌਟਿਆਲ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਹੀ ਆਰਾਮ ਨਾਲ ਸੈਲਾਨੀਆਂ ਨੂੰ ਸਮਝਾਇਆ ਅਤੇ ਅਪੀਲ ਕੀਤੀ ਕਿ ਉਹ ਅੱਗੇ ਤੋਂ ਅਜਿਹੀ ਕੋਈ ਹਰਕਤ ਨਾ ਕਰਨ ਅਤੇ ਜਨਤਕ ਥਾਵਾਂ 'ਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਣ।

ਚੰਗੀ ਗੱਲ ਇਹ ਰਹੀ ਕਿ ਸੈਲਾਨੀ ਨੇ ਕਥਿਤ ਤੌਰ 'ਤੇ ਉਹ ਕੂੜਾ ਵਾਪਸ ਲੈ ਲਿਆ ਅਤੇ ਉਹ ਸ਼ਰਮਿੰਦਾ ਨਜ਼ਰ ਆਏ।

ਇਸ ਵੀਡੀਓ 'ਤੇ ਇੰਟਰਨੈੱਟ ਯੂਜ਼ਰਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, "ਭਾਰਤੀ ਲੋਕ ਇਸ ਦੇਸ਼ ਨੂੰ ਆਪਣਾ ਘਰ ਹੀ ਨਹੀਂ ਮੰਨਦੇ, ਸ਼ਾਇਦ ਇਹੀ ਵਜ੍ਹਾ ਹੈ ਕਿ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।" ਦੂਜੇ ਯੂਜ਼ਰ ਨੇ ਸਵਾਲ ਚੁੱਕਦਿਆਂ ਟਿੱਪਣੀ ਕੀਤੀ, "ਸੈਲਾਨੀ ਹਮੇਸ਼ਾ ਅਜਿਹੀ ਹਰਕਤ ਕਿਉਂ ਕਰਦੇ ਹਨ? ਕੀ ਉਹ ਆਪਣੇ ਘਰਾਂ ਦੇ ਅੰਦਰ ਵੀ ਇਸੇ ਤਰ੍ਹਾਂ ਖੁੱਲ੍ਹੇਆਮ ਕੂੜਾ ਖਿਲਾਰਦੇ ਹਨ?"

Advertisement
×