DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਵਾਸੀਆਂ ਦਾ ਇੰਤਜ਼ਾਰ ਖ਼ਤਮ: 15 ਮਈ ਨੂੰ ਹਲਵਾਰਾ ਤੋਂ ਦਿੱਲੀ ਲਈ ਭਰੇਗੀ ਪਹਿਲੀ ਉਡਾਣ

ਸਵੇਰੇ 5:55 ਵਜੇ ਹੋਵੇਗੀ ਰਵਾਨਗੀ; ਰਵਨੀਤ ਬਿੱਟੂ ਅਤੇ ਸੰਜੀਵ ਅਰੋੜਾ ਨੇ ਸਾਂਝਾ ਕੀਤਾ ਫਲਾਈਟ ਸ਼ਡਿਊਲ

  • fb
  • twitter
  • whatsapp
  • whatsapp
Advertisement

ਲੁਧਿਆਣਾ ਦੇ ਉਦਯੋਗਿਕ ਘਰਾਣਿਆਂ ਅਤੇ ਆਮ ਲੋਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਪਹਿਲੀ ਹਵਾਈ ਉਡਾਣ ਦੀ ਤਾਰੀਕ ਅਤੇ ਸਮੇਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਨੁਸਾਰ, 15 ਮਈ ਨੂੰ ਸਵੇਰੇ 7:55 ਵਜੇ ਪਹਿਲੀ ਫਲਾਈਟ ਹਲਵਾਰਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:10 ਵਜੇ ਦਿੱਲੀ ਪਹੁੰਚ ਜਾਵੇਗੀ। ਇਸੇ ਤਰ੍ਹਾਂ ਦੁਪਹਿਰ ਵੇਲੇ 2 : 40 ਵਜੇ ਫਲਾਈਟ ਰਵਾਨਾ ਹੋਵੇਗੀ, ਜੋ ਦੁਪਹਿਰ 3:55 ਵਜੇ ਦਿੱਲੀ ਪੁੱਜੇਗੀ। ਇਸੇ ਤਰ੍ਹਾਂ ਦਿੱਲੀ ਤੋਂ ਸਵੇਰੇ 5: 55 ਮਿੰਟ ’ਤੇ ਫਲਾਈਟ ਲੁਧਿਆਣਾ ਲਈ ਰਵਾਨਾ ਹੋਵੇਗੀ ਤੇ ਦੁਪਹਿਰ ਨੂੰ ਦਿੱਲੀ ਤੋਂ 12: 55 ’ਤੇ ਦੂਜ਼ੀ ਫਲਾਈਟ ਰਵਾਨਾ ਹੋਵੇਗੀ। ਇਹ ਹਵਾਈ ਸਫ਼ਰ ਮਹਿਜ਼ ਇੱਕ ਘੰਟਾ ਦਸ ਮਿੰਟ ਦਾ ਹੋਵੇਗਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਵਾਸੀਆਂ ਨੂੰ ਵਧਾਈ ਦਿੱਤੀ ਹੈ।

Advertisement

Advertisement

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਮਹੀਨੇ ਇਸ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਸੀ। ਹੁਣ ਉਡਾਣਾਂ ਦਾ ਸ਼ਡਿਊਲ ਜਾਰੀ ਹੋਣ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਹਿਲਾਂ ਸੜਕੀ ਜਾਂ ਰੇਲ ਮਾਰਗ ਰਾਹੀਂ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ। ਪ੍ਰਸ਼ਾਸਨ ਵੱਲੋਂ ਏਅਰਪੋਰਟ ’ਤੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਜੋ 15 ਮਈ ਤੋਂ ਸੇਵਾਵਾਂ ਸੁਚਾਰੂ ਰੂਪ ਵਿੱਚ ਸ਼ੁਰੂ ਕੀਤੀਆਂ ਜਾ ਸਕਣ।

Advertisement
×