DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾੜੀ ਨੂੰ ਪਸੰਦ ਨਹੀਂ ਆਈ ਲਾੜੇ ਵੱਲੋਂ ਲਿਆਂਦੀ ਸਾੜ੍ਹੀ! ਜੰਝ ਨੂੰ ਖ਼ਾਲੀ ਹੱਥ ਪਰਤਣਾ ਪਿਆ ਵਾਪਸ

ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਇੱਕ ਜੰਝ ਉਸ ਸਮੇਂ ਅਚਾਨਕ ਵਾਪਸ ਮੁੜ ਗਈ ਜਦੋਂ ਲਾੜੀ ਨੇ ਕਥਿਤ ਤੌਰ 'ਤੇ ਲਾੜੇ ਦੇ ਪਰਿਵਾਰ ਵੱਲੋਂ ਲਿਆਂਦੀ ਸਾੜ੍ਹੀ ਪਸੰਦ ਨਾ ਆਉਣ ਕਾਰਨ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਇੱਕ ਜੰਝ ਉਸ ਸਮੇਂ ਅਚਾਨਕ ਵਾਪਸ ਮੁੜ ਗਈ ਜਦੋਂ ਲਾੜੀ ਨੇ ਕਥਿਤ ਤੌਰ 'ਤੇ ਲਾੜੇ ਦੇ ਪਰਿਵਾਰ ਵੱਲੋਂ ਲਿਆਂਦੀ ਸਾੜ੍ਹੀ ਪਸੰਦ ਨਾ ਆਉਣ ਕਾਰਨ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ 11 ਮਈ ਨੂੰ ਰੇਵਤੀ ਥਾਣੇ ਅਧੀਨ ਪੈਂਦੇ ਪਿੰਡ ਗਾਏਘਾਟ ਦੇ ਪੰਚਰੁਖੀ ਦੇਵੀ ਮੰਦਰ ਵਿੱਚ ਵਾਪਰੀ, ਜਿੱਥੇ ਵਿਆਹ ਦੀ ਰਸਮ ਚੱਲ ਰਹੀ ਸੀ। ਡਿਪਟੀ ਸੁਪਰਡੈਂਟ ਆਫ਼ ਪੁਲੀਸ ਮੁਹੰਮਦ ਫਹੀਮ ਕੁਰੈਸ਼ੀ ਨੇ ਦੱਸਿਆ ਕਿ ਇਹ ਵਿਆਹ ਦਲਾਨ ਛਪਰਾ ਪਿੰਡ ਦੇ ਅਜੈ ਗੋਂਡ ਦੀ ਬੇਟੀ ਨਿੱਕੀ ਅਤੇ ਮਹਾਦਨਪੁਰ ਪਿੰਡ ਦੇ ਪਵਨ ਗੋਂਡ ਦੇ ਬੇਟੇ ਵਿਸ਼ਾਲ ਗੋਂਡ ਵਿਚਕਾਰ ਤੈਅ ਹੋਇਆ ਸੀ।

Advertisement

ਪੁਲੀਸ ਨੇ ਦੱਸਿਆ ਕਿ ਮੰਦਰ ਵਿੱਚ ਰਸਮਾਂ ਚੱਲ ਰਹੀਆਂ ਸਨ ਕਿ ਇਸ ਦੌਰਾਨ ਲਾੜੀ ਨੇ ਲਾੜੇ ਵਾਲਿਆਂ ਵੱਲੋਂ ਲਿਆਂਦੀ ਗਈ ਸਾੜ੍ਹੀ 'ਤੇ ਇਤਰਾਜ਼ ਜਤਾਇਆ। ਉਸ ਨੇ ਸਾੜ੍ਹੀ ਨੂੰ "ਨਾ-ਮੁਨਾਸਬ" (ਪਾਉਣ ਦੇ ਯੋਗ ਨਹੀਂ) ਦੱਸਦਿਆਂ ਵਿਆਹ ਦੀਆਂ ਰਸਮਾਂ ਨੂੰ ਅੱਗੇ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Advertisement

ਕੁਰੈਸ਼ੀ ਨੇ ਦੱਸਿਆ ਕਿ ਇਹ ਮਤਭੇਦ ਜਲਦੀ ਹੀ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਵਿਚਕਾਰ ਹੱਥੋਪਾਈ ਵਿੱਚ ਬਦਲ ਗਿਆ, ਜਿਸ ਵਿੱਚ ਲਾੜੀ ਦਾ ਭਰਾ ਜੀਤ ਨਾਥ ਗੋਂਡ, ਉਸ ਦੀ ਮਾਂ ਉਮਰਾਵਤੀ ਦੇਵੀ ਅਤੇ ਇੱਕ ਹੋਰ ਔਰਤ ਲਕਸ਼ਮੀ ਦੇਵੀ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਰਸਮਾਂ ਪੂਰੀਆਂ ਹੋਏ ਬਿਨਾਂ ਹੀ ਜੰਝ ਵਾਪਸ ਪਰਤ ਗਈ।

ਲਾੜੀ ਦੇ ਪਿਤਾ ਅਜੈ ਗੋਂਡ ਦੀ ਸ਼ਿਕਾਇਤ 'ਤੇ ਲਾੜੇ ਵਿਸ਼ਾਲ, ਉਸ ਦੇ ਰਿਸ਼ਤੇਦਾਰਾਂ ਪਵਨ, ਮਨੋਜ, ਹਰੇ ਰਾਮ ਅਤੇ ਚਾਰ ਤੋਂ ਛੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।

Advertisement
×