DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਘੰਟੀ ਵੱਜੀ ਪਰ ਕਲਾਸ ਲਈ ਨਹੀਂ...’: ਸਕੂਲ ਤਬਾਹ ਹੋਣ ਤੋਂ ਇੱਕ ਮਿੰਟ ਪਹਿਲਾਂ ਪ੍ਰਿੰਸੀਪਲ ਨੇ ਬਚਾਈ 1,643 ਬੱਚਿਆਂ ਦੀ ਜਾਨ

ਪ੍ਰਿੰਸੀਪਲ ਦੀ ਸਮਝਦਾਰੀ ਨੇ ਟਾਲਿਆ ਵੱਡਾ ਹਾਦਸਾ; ਤਿੰਨ ਮੰਜ਼ਿਲਾ ਇਮਾਰਤ ਹੜ੍ਹ ’ਚ ਰੁੜ੍ਹੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਤੋਂ ਇੱਕ ਹੋਸ਼ ਉਡਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਤੁਰੰਤ ਲਏ ਫੈਸਲੇ ਅਤੇ ਸਮਝਦਾਰੀ ਨੇ 1,643 ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾ ਲਈਆਂ। ‘ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ’ ਵਿੱਚ ਬੁੱਧਵਾਰ ਸਵੇਰੇ ਆਮ ਦਿਨਾਂ ਵਾਂਗ ਚਹਿਲ-ਪਹਿਲ ਸੀ, ਪਰ ਅਚਾਨਕ ਵੱਜੀ ਸਕੂਲ ਦੀ ਘੰਟੀ ਪੜ੍ਹਾਈ ਲਈ ਨਹੀਂ, ਸਗੋਂ ਜ਼ਿੰਦਗੀ ਬਚਾਉਣ ਲਈ ਦੌੜਨ ਦਾ ਇਸ਼ਾਰਾ ਸੀ। ਖ਼ਤਰੇ ਦਾ ਸੁਨੇਹਾ ਮਿਲਦਿਆਂ ਹੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਪੂਰਾ ਸਕੂਲ ਪਾਣੀ ਦੇ ਤੇਜ਼ ਵਹਾਅ ਵਿੱਚ ਤਬਾਹ ਹੋ ਕੇ ਓਹਲੇ ਹੋ ਗਿਆ।

ਇਹ ਦਿਲ ਦਹਿਲਾ ਦੇਣ ਵਾਲਾ ਘਟਨਾਕ੍ਰਮ ਸਵੇਰੇ ਲਗਭਗ 9:20 ਵਜੇ ਵਾਪਰਿਆ। 47 ਸਾਲਾ ਪ੍ਰਿੰਸੀਪਲ ਅਤੇ ਅੰਗਰੇਜ਼ੀ ਦੇ ਅਧਿਆਪਕ ਰਾਜੇਂਦਰ ਦਵਾੜੀ ਨੂੰ ਲੱਗਦਾ ਸੀ ਕਿ ਨਦੀ ਤੋਂ 60 ਮੀਟਰ ਦੀ ਉੱਚਾਈ ’ਤੇ ਬਣੀ ਉਨ੍ਹਾਂ ਦੀ ਤਿੰਨ ਮੰਜ਼ਿਲਾ ਕੰਕਰੀਟ ਦੀ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਉਸੇ ਵੇਲੇ ਉਨ੍ਹਾਂ ਦੇ ਇੱਕ ਦੋਸਤ ਦਾ ਫੋਨ ਆਇਆ, ਜਿਸ ਨੇ ਚਿਤਾਵਨੀ ਦਿੱਤੀ ਕਿ ਹੇਠਲਾ ਪੂਰਾ ਪਿੰਡ ਹੜ੍ਹ ਦੀ ਲਪੇਟ ’ਚ ਆ ਕੇ ਬਰਬਾਦ ਹੋ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਉੱਪਰ ਆ ਰਿਹਾ ਹੈ।

Advertisement

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਿੰਸੀਪਲ ਦਵਾੜੀ ਨੇ ਬਿਨਾਂ ਦੇਰੀ ਕੀਤੇ ਸਕੂਲ ਖਾਲੀ ਕਰਨ ਦੇ ਹੁਕਮ ਦਿੱਤੇ। ਅਧਿਆਪਕਾਂ ਨੇ ਤੁਰੰਤ ਸਾਰੇ 1,643 ਵਿਦਿਆਰਥੀਆਂ ਨੂੰ ਪੈਦਲ ਹੀ ਉੱਚੀ ਪਹਾੜੀ ਵੱਲ ਭੇਜਿਆ, ਜਿੱਥੇ ਉਨ੍ਹਾਂ ਨੇ ਇੱਕ ਬੋਹੜ ਦੇ ਦਰੱਖਤ ਹੇਠਾਂ ਸ਼ਰਨ ਲਈ। ਬੱਚਿਆਂ ਦੇ ਉੱਚੀ ਜਗ੍ਹਾ ’ਤੇ ਪਹੁੰਚਦੇ ਹੀ ਨਦੀ ਦੇ ਵਿਕਰਾਲ ਰੂਪ ਨੇ ਪੂਰੇ ਸਕੂਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਮਾਰਤ ਦਾ ਨਾਮੋ-ਨਿਸ਼ਾਨ ਮਿਟ ਗਿਆ।

Advertisement

ਜਿੱਥੇ ਪ੍ਰਿੰਸੀਪਲ ਦੀ ਮੁਸਤੈਦੀ ਨੇ ਹਜ਼ਾਰਾਂ ਪਰਿਵਾਰਾਂ ਦੇ ਚਿਰਾਗ ਬੁਝਣ ਤੋਂ ਬਚਾ ਲਏ, ਉੱਥੇ ਹੀ ਇਸ ਕੁਦਰਤੀ ਆਫ਼ਤ ਵਿੱਚ ਇੱਕ ਮੰਦਭਾਗੀ ਖ਼ਬਰ ਵੀ ਸਾਹਮਣੇ ਆਈ। ਸਕੂਲ ਦੀ ਇਮਾਰਤ ਵਿੱਚ ਫਸ ਜਾਣ ਕਾਰਨ ਸਟਾਫ਼ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਇਸ ਬਹਾਦਰੀ ਅਤੇ ਤੁਰੰਤ ਫੈਸਲਾ ਲੈਣ ਦੀ ਸਮਰੱਥਾ ਲਈ ਪ੍ਰਿੰਸੀਪਲ ਰਾਜੇਂਦਰ ਦਵਾੜੀ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।

Advertisement
×