DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਥੈਂਕਸ ਫੌਰ ਦ ਕਾਰਡੀਓ, ਦਿੱਲੀ ਪੁਲੀਸ....’: CJP ਪ੍ਰਦਰਸ਼ਨ ’ਚ GEN-Z ਦੇ Memes ਅਤੇ Funny ਰੀਲਾਂ ਨੇ ਪਾਇਆ ਗਾਹ

ਜੰਤਰ-ਮੰਤਰ ’ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਡਟੇ ਨੌਜਵਾਨ, ਸੜਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਵਿਅੰਗ ਦੀ ਅਨੋਖੀ ਗੂੰਜ

  • fb
  • twitter
  • whatsapp
  • whatsapp
Advertisement

ਦਿੱਲੀ ਦੇ ਜੰਤਰ-ਮੰਤਰ ’ਤੇ ਚੱਲ ਰਹੇ Cockroach Janta Party (CJP) ਦੇ ਮੁਜ਼ਾਹਰੇ ਨੇ ਸੜਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਗਲਿਆਰਿਆਂ ਤੱਕ ਇੱਕ ਵੱਖਰੀ ਪਛਾਣ ਬਣਾ ਲਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਇਸ ਅੰਦੋਲਨ ਵਿੱਚ ਵੱਡੀ ਗਿਣਤੀ ’ਚ ਸ਼ਾਮਲ Gen-Z (ਅੱਜ ਦੀ ਨਵੀਂ ਪੀੜ੍ਹੀ) ਦੇ ਨੌਜਵਾਨਾਂ ਨੇ ਮੀਮਜ਼, ਵਾਇਰਲ ਰੀਲਾਂ, ਗਾਣਿਆਂ ਅਤੇ ਤਿੱਖੇ ਵਿਅੰਗ ਰਾਹੀਂ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਦਿੱਲੀ ਤੋਂ ਇਲਾਵਾ ਮੁੰਬਈ, ਇੰਦੌਰ, ਉਦੇਪੁਰ, ਚੰਡੀਗੜ੍ਹ ਅਤੇ ਹੈਦਰਾਬਾਦ ਵਰਗੇ ਕਈ ਵੱਡੇ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਅਭਿਆਨ ਤੇਜ਼ੀ ਨਾਲ ਫੈਲ ਰਿਹਾ ਹੈ।

ਮੀਮਜ਼ ਰਾਹੀਂ ਸਰਕਾਰੀ ਸੇਧੇ ਨਿਸ਼ਾਨੇ

ਇੰਸਟਾਗ੍ਰਾਮ ਅਤੇ ਟਵਿੱਟਰ ਵਰਗੇ ਪਲੇਟਫਾਰਮਾਂ ’ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਵਿੱਚ ਹੋ ਰਹੀ ਦੇਰੀ 'ਤੇ ਨੌਜਵਾਨਾਂ ਵੱਲੋਂ ਤਿੱਖੇ ਤੰਜ ਕੱਸੇ ਜਾ ਰਹੇ ਹਨ। ਇੱਕ ਯੂਜ਼ਰ ਨੇ ਪੋਸਟ ਕਰਦਿਆਂ ਲਿਖਿਆ ਕਿ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਘੱਟ ਹਨ, ਸ਼ਾਇਦ ਇਸੇ ਲਈ ਮੰਤਰੀ ਜੀ ਅਸਤੀਫ਼ਾ ਨਹੀਂ ਦੇ ਰਹੇ। ਉੱਥੇ ਹੀ ਇੱਕ ਹੋਰ ਮਜ਼ਾਕੀਆ ਪੋਸਟ ਵਿੱਚ ਕਿਹਾ ਗਿਆ ਕਿ ਮੰਤਰੀ ਜੀ ਸ਼ਾਇਦ ਮਹੀਨੇ ਦੀ ਤਨਖਾਹ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।

Advertisement

ਲਾਠੀਚਾਰਜ ਦੇ ਵੀਡੀਓਜ਼ 'ਤੇ ਵਾਇਰਲ ਹੋਏ ‘ਸਬਵੇਅ ਸਰਫਰ’ ਅਤੇ ਹਿੱਟ ਗਾਣੇ

20 ਜੁਲਾਈ ਦੇ ‘ਚਲੋ ਸੰਸਦ’ ਮਾਰਚ ਦੌਰਾਨ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੋਂ ਭੱਜਦਿਆਂ ਦੇ ਆਪਣੇ ਵੀਡੀਓਜ਼ ਪਿੱਛੇ ਚੱਕ ਦੇ ਇੰਡੀਆ', ‘ਭਾਗ ਮਿਲਖਾ ਭਾਗ’' ਅਤੇ ਮਸ਼ਹੂਰ ਮੋਬਾਈਲ ਗੇਮ ‘ਸਬਵੇਅ ਸਰਫਰ’ (Subway Surfer) ਦਾ ਮਿਊਜ਼ਿਕ ਲਗਾ ਕੇ ਸ਼ੇਅਰ ਕੀਤੇ ਹਨ। ਇੱਕ ਵਾਇਰਲ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ, “Thanks for the cardio, Delhi Police!’ (ਕਸਰਤ ਕਰਵਾਉਣ ਲਈ ਧੰਨਵਾਦ ਦਿੱਲੀ ਪੁਲੀਸ!), ਜਦੋਂ ਕਿ ਇੱਕ ਹੋਰ ਰੀਲ ’ਚ ਲਿਖਿਆ ਮਿਲਿਆ, “ਪਾਰਲੀਮੈਂਟ ਦੀ ਡੋਰਬੈੱਲ ਵਜਾ ਕੇ ਭੱਜ ਗਿਆ!”

Advertisement

GRWM ਅਤੇ OOTD ਰੀਲਾਂ ਦਾ ਵੀ ਰਿਹਾ ਬੋਲਬਾਲਾ

ਨੌਜਵਾਨਾਂ ਵਿੱਚ ਪ੍ਰਦਰਸ਼ਨ ’ਚ ਜਾਣ ਤੋਂ ਪਹਿਲਾਂ GRWM (Get Ready With Me) ਅਤੇ OOTD (Outfit of the Day) ਰੀਲਾਂ ਬਣਾਉਣ ਦਾ ਵੀ ਕ੍ਰੇਜ਼ ਦੇਖਣ ਨੂੰ ਮਿਲਿਆ। ਇੱਕ ਕੰਟੈਂਟ ਕ੍ਰਿਏਟਰ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਉਹ ‘ਸਰਕਾਰ ਦੇ ਪਤਨ ਦੀ ਗਵਾਹ ਬਣਨ’ ਲਈ ਤਿਆਰ ਹੋ ਰਹੀ ਹੈ। ਉੱਥੇ ਹੀ ਇੱਕ ਹੋਰ ਮੁਟਿਆਰ ਨੇ ਦਾਅਵਾ ਕੀਤਾ ਕਿ ਦਿਨ ਭਰ ਦੀ ਭੱਜ-ਦੌੜ ਅਤੇ ਅੱਥਰੂ ਗੈਸ ਦੇ ਗੋਲਿਆਂ ਦੇ ਬਾਵਜੂਦ ਉਸ ਦਾ ਆਈਲਾਈਨਰ ਖਰਾਬ ਨਹੀਂ ਹੋਇਆ, ਕਿਉਂਕਿ ਉਸ ਦਾ ‘ਫਾਊਂਡੇਸ਼ਨ ਸਰਕਾਰ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ।”

ਅੱਥਰੂ ਗੈਸ ’ਤੇ ਵੀ ਕੱਸੇ ਤੰਜ

ਸੋਸ਼ਲ ਮੀਡੀਆ ’ਤੇ ਪੁਲੀਸ ਵੱਲੋਂ ਵਰਤੀ ਗਈ ਅੱਥਰੂ ਗੈਸ ’ਤੇ ਵੀ ਨੌਜਵਾਨਾਂ ਨੇ ਖੂਬ ਵਿਅੰਗ ਕੱਸੇ। ਇੱਕ ਪੋਸਟ ਵਿੱਚ ਲਿਖਿਆ ਗਿਆ ਕਿ ਦਿੱਲੀ ਪੁਲੀਸ ਨੂੰ ਅੱਥਰੂ ਗੈਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਪ੍ਰਦੂਸ਼ਣ ਵਧਦਾ ਹੈ ਅਤੇ ਫਿਰ ਵਾਤਾਵਰਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਕਰਨੀ ਪਵੇਗੀ। ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ ਕਿ ਪ੍ਰਦਰਸ਼ਨ ਵਿੱਚ ਵਰਤੀ ਗਈ ਅੱਥਰੂ ਗੈਸ ‘100 ਪ੍ਰਤੀਸ਼ਤ ਸ਼ੁੱਧ’ ਸੀ।

ਸੁਪਰਹੀਰੋ ਅਤੇ ਫਿਲਮੀ ਕਿਰਦਾਰ ਵੀ ਪੁੱਜੇ ਧਰਨਾ ਸਥਲ ’ਤੇ

ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕਈ ਪ੍ਰਦਰਸ਼ਨਕਾਰੀ ਬੈਟਮੈਨ, ਸਪਾਈਡਰ-ਮੈਨ, ਸੁਪਰਮੈਨ ਅਤੇ ਆਇਰਨ ਮੈਨ ਦੇ ਪਹਿਰਾਵੇ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਅਤੇ ਡਾ. ਭੀਮਰਾਓ ਅੰਬੇਡਕਰ ਦਾ ਰੂਪ ਧਾਰ ਕੇ ਵੀ ਲੋਕਾਂ ਨੇ ਆਪਣੀ ਹਾਜ਼ਰੀ ਲਵਾਈ। ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ ‘ਪੀਕੇ’ ਦੇ ਕਿਰਦਾਰ ਵਰਗੀ ਵੇਸ਼ਭੂਸ਼ਾ ਪਹਿਨ ਕੇ ਪੁੱਜੇ ਇੱਕ ਨੌਜਵਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

ਪਿਆਰ ਅਤੇ ਹਾਸਰਸ ਦੇ ਰੰਗ

ਕੁਝ ਪੋਸਟਾਂ ਵਿੱਚ ਅੱਥਰੂ ਗੈਸ ਦੇ ਧੂੰਏਂ ਵਿਚਕਾਰ ਪੁਰਾਣੇ ਪਿਆਰ ਦੀ ਯਾਦ ਆਉਣ ਵਰਗੇ ਮਜ਼ਾਹੀਆ ਸੁਨੇਹੇ ਵੀ ਸਾਂਝੇ ਕੀਤੇ ਗਏ। ਉੱਥੇ ਹੀ ਕੁੱਝ ਨੌਜਵਾਨਾਂ ਨੇ ਮਜ਼ਾਕ ਵਿੱਚ ਕਿਹਾ ਕਿ ਅਣਵਿਆਹੇ ਯੁਵਕ-ਯੁਵਤੀਆਂ ਲਈ ਇਹ ਪ੍ਰਦਰਸ਼ਨ ‘ਜੀਵਨਸਾਥੀ ਲੱਭਣ ਦੀ ਸਭ ਤੋਂ ਵਧੀਆ ਜਗ੍ਹਾ’ ਸਾਬਤ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੀ.ਜੀ.ਪੀ. ਵੱਲੋਂ ਜੂਨ ਮਹੀਨੇ ਤੋਂ ਨੀਟ (NEET) ਪੇਪਰ ਲੀਕ ਅਤੇ ਹੋਰ ਪ੍ਰੀਖਿਆਵਾਂ ਵਿੱਚ ਹੋਈਆਂ ਗੜਬੜੀਆਂ ਦੇ ਵਿਰੋਧ ਵਿੱਚ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਪ੍ਰਦਰਸ਼ਨ ਦਿੱਲੀ ਦੀਆਂ ਸਰਹੱਦਾਂ ਤੋਂ ਬਾਹਰ ਨਿਕਲ ਕੇ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਤੱਕ ਫੈਲ ਚੁੱਕਾ ਹੈ, ਜਿਸ ਵਿੱਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ।

Advertisement
×