DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ’ਚ ਸਾਰਾ ਅਰਜੁਨ ਬਣੇਗੀ ‘ਮਧੂਬਾਲਾ’

‘ਡਾਰਲਿੰਗਜ਼’ ਫੇਮ ਜਸਮੀਤ ਰੀਨ ਕਰਨਗੇ ਨਿਰਦੇਸ਼ਨ

  • fb
  • twitter
  • whatsapp
  • whatsapp
Advertisement

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਹੁਣ ਖ਼ਤਮ ਹੋ ਗਈਆਂ ਹਨ। ਇਹ ਪੁਸ਼ਟੀ ਹੋ ਗਈ ਹੈ ਕਿ ‘ਧੁਰੰਧਰ’ ਫੇਮ ਅਦਾਕਾਰਾ ਸਾਰਾ ਅਰਜੁਨ ਇਸ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਏਗੀ। ਇਸ ਫ਼ਿਲਮ ਦਾ ਨਿਰਮਾਣ ਮਸ਼ਹੂਰ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਕਰ ਰਹੇ ਹਨ ਅਤੇ ਇਸ ਦਾ ਨਿਰਦੇਸ਼ਨ ਜਸਮੀਤ ਕੇ. ਰੀਨ (ਜਿਨ੍ਹਾਂ ਨੇ ਆਲੀਆ ਭੱਟ ਨਾਲ ‘ਡਾਰਲਿੰਗਜ਼’ ਬਣਾਈ ਸੀ) ਵੱਲੋਂ ਕੀਤਾ ਜਾਵੇਗਾ।

ਸੂਤਰਾਂ ਅਨੁਸਾਰ, ਕਈ ਨੌਜਵਾਨ ਅਦਾਕਾਰਾਵਾਂ ਦੇ ਨਾਮ ’ਤੇ ਵਿਚਾਰ ਕਰਨ ਤੋਂ ਬਾਅਦ ਭੰਸਾਲੀ ਨੇ ਸਾਰਾ ਅਰਜੁਨ ਦੇ ਨਾਮ ’ਤੇ ਮੋਹਰ ਲਗਾਈ। ਭੰਸਾਲੀ ਦਾ ਮੰਨਣਾ ਹੈ ਕਿ ਸਾਰਾ ਵਿੱਚ ਉਹ ਖ਼ਾਸ ਖਿੱਚ, ਗੰਭੀਰਤਾ ਅਤੇ ਮਧੂਬਾਲਾ ਵਰਗੀ ਨਜ਼ਾਕਤ ਹੈ ਜੋ ਇਸ ਕਿਰਦਾਰ ਲਈ ਬੇਹੱਦ ਜ਼ਰੂਰੀ ਹੈ।

Advertisement

ਇਸ ਫ਼ਿਲਮ ਦਾ ਮੁੱਖ ਮਕਸਦ ਅੱਜ ਦੀ ਨਵੀਂ ਪੀੜ੍ਹੀ ਨੂੰ ਉਸ ਮਹਾਨ ਅਦਾਕਾਰਾ ਨਾਲ ਜਾਣੂ ਕਰਵਾਉਣਾ ਹੈ, ਜਿਸ ਨੇ ਮਹਿਜ਼ 36 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਸਿਨੇਮਾ ’ਤੇ ਆਪਣੀ ਅਮਿੱਟ ਛਾਪ ਛੱਡੀ।

Advertisement

Advertisement
×